ਪਿੰਡ ਦੇਵੀਦਾਸਪੁਰਾ ’ਚੋਂ 23 ਕਿਲੋ ਹੈਰੋਇਨ ਬਰਾਮਦ, ਦੋਸ਼ੀ ਫ਼ਰਾਰ


ਜੰਡਿਆਲਾ ਗੁਰੂ, (ਅੰਮ੍ਰਿਤਸਰ), 5 ਮਾਰਚ (ਪ੍ਰਮਿੰਦਰ ਸਿੰਘ ਜੋਸਨ)- ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਦੇਵੀਦਾਸਪੁਰਾ ਦੇ ਇਕ ਘਰ ’ਚੋਂ ਸੀ. ਆਈ. ਏ. ਸਟਾਫ਼ ਅੰਮ੍ਰਿਤਸਰ ਦਿਹਾਤੀ ਵਲੋਂ ਛਾਪਾ ਮਾਰ ਕੇ 23 ਕਿਲੋ ਹੈਰੋਇਨ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ। ਦੋਸ਼ੀ ਸਾਹਿਲ ਪ੍ਰੀਤ ਸਿੰਘ ਮੌਕੇ ’ਤੋਂ ਫਰਾਰ ਹੋਣ ਵਿਚ ਸਫ਼ਲ ਹੋ ਗਿਆ, ਜਿਸ ਦੀ ਪੁਲਿਸ ਸਰਗਰਮੀ ਨਾਲ ਭਾਲ ਕਰ ਰਹੀ ਹੈ ।