ਸੀਟੂ ਦੇ ਸੂਬਾਈ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜ੍ਹੀ ਨੂੰ ਘਰ ’ਚ ਕੀਤਾ ਨਜ਼ਰਬੰਦ


ਪੋਜੇਵਾਲ ਸਰਾਂ, (ਨਵਾਂਸ਼ਹਿਰ), 5 ਮਾਰਚ, (ਬੂਥਗੜ੍ਹੀਆ)- ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਮਿਤੀ 5 ਮਾਰਚ ਨੂੰ ਚੰਡੀਗੜ੍ਹ ਵਿਖੇ ਕਿਸਾਨੀ ਮੰਗਾਂ ਦੇ ਲਈ ਲਗਾਏ ਜਾਣ ਵਾਲੇ ਧਰਨੇ ਦੇ ਵਿਚ ਜਾਣ ਤੋਂ ਰੋਕਣ ਦੇ ਲਈ ਕੰਢੀ ਇਲਾਕੇ ਦੇ ਲਈ ਲੰਬੇ ਸਮੇਂ ਤੋਂ ਸੰਘਰਸ਼ੀਲ ਆਗੂ ਸੀਟੂ ਦੇ ਸੂਬਾਈ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜ੍ਹੀ ਨੂੰ ਥਾਣਾ ਪੋਜੇਵਾਲ ਦੀ ਪੁਲਿਸ ਨੇ ਉਨ੍ਹਾਂ ਦੇ ਘਰ ਹੀ ਸਵੇਰੇ 5 ਵਜੇ ਪਹੁੰਚ ਕੇ ਨਜ਼ਰਬੰਦ ਕੀਤਾ ਹੈ। ਗੌਰਤਲਬ ਹੈ ਕਿ ਥਾਣੇ ਪੋਜੇਵਾਲ ਦੇ ਕਾਰਮਚਾਰੀ ਹਜੇ ਤੱਕ ਵੀ ਕਾਮਰੇਡ ਰੋੜ੍ਹੀ ਦੇ ਘਰ ਹੀ ਤਾਇਨਾਤ ਹਨ।