JALANDHAR WEATHER

ਜੋ ਦੇਸ਼ ਜਿੰਨਾ ਟੈਕਸ ਲਗਾਏਗਾ, ਅਸੀਂ ਵੀ 2 ਅਪ੍ਰੈਲ ਤੋਂ ਉਨਾਂ ਹੀ ਲਗਾਵਾਂਗੇ- ਡੋਨਾਲਡ ਟਰੰਪ

ਵਾਸ਼ਿੰਗਟਨ, ਡੀ.ਸੀ. 5 ਮਾਰਚ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਮਰੀਕੀ ਸੰਸਦ (ਕਾਂਗਰਸ) ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਭਾਸ਼ਣ ਦੀ ਸ਼ੁਰੂਆਤ ‘ਅਮਰੀਕਾ ਇਜ਼ ਬੈਕ’ ਯਾਨੀ ਅਮਰੀਕਾ ਦਾ ਯੁੱਗ ਵਾਪਸ ਆ ਗਿਆ ਹੈ, ਨਾਲ ਕੀਤੀ । ਟਰੰਪ ਨੇ ਕਿਹਾ ਕਿ ਉਨ੍ਹਾਂ ਨੇ 43 ਦਿਨਾਂ ਵਿਚ ਜੋ ਕੀਤਾ ਹੈ, ਉਹ ਬਹੁਤ ਸਾਰੀਆਂ ਸਰਕਾਰਾਂ ਆਪਣੇ 4 ਜਾਂ 8 ਸਾਲਾਂ ਦੇ ਕਾਰਜਕਾਲ ਵਿਚ ਨਹੀਂ ਕਰ ਸਕੀਆਂ। ਇਸ ਦੌਰਾਨ ਟਰੰਪ ਨੇ 2 ਅਪ੍ਰੈਲ ਤੋਂ ਸਖ਼ਤ ਟੈਰਿਫ਼ ਨੀਤੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ ਸਾਡੇ ਕੋਲੋਂ ਜ਼ਿਆਦਾ ਟੈਕਸ ਵਸੂਲਦੇ ਹਨ ਤੇ ਉਨ੍ਹਾਂ ਦੇ ਮੁਕਾਬਲੇ ਅਸੀਂ ਉਨ੍ਹਾਂ ਤੋਂ ਘੱਟ ਟੈਕਸ ਲੈਂਦੇ ਹਾਂ, ਜੋ ਕਿ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਸਾਡੇ ਤੋਂ 100% ਤੋਂ ਵੱਧ ਟੈਰਿਫ ਲੈਂਦਾ ਹੈ, ਚੀਨ ਦਾ ਸਾਡੇ ਸਾਮਾਨ ’ਤੇ ਔਸਤ ਟੈਰਿਫ ਸਾਡੇ ਨਾਲੋਂ ਦੁੱਗਣਾ ਹੈ ਅਤੇ ਦੱਖਣੀ ਕੋਰੀਆ ਦਾ ਔਸਤ ਟੈਰਿਫ ਸਾਡੇ ਨਾਲੋਂ ਚਾਰ ਗੁਣਾ ਹੈ। ਉਨ੍ਹਾਂ ਕਿਹਾ ਕਿ ਜੋ ਜਿੰਨਾ ਟੈਕਸ ਲਗਾਏਗਾ, ਉਸ ’ਤੇ ਅਸੀਂ ਓਨਾਂ ਹੀ ਟੈਰਿਫ਼ ਲਗਾਵਾਂਗੇ। ਟਰੰਪ ਨੇ ਕਿਹਾ ਕਿ ਟੈਰਿਫ਼ ਅਮਰੀਕਾ ਨੂੰ ਮੁੜ ਅਮੀਰ ਤੇ ਮਹਾਨ ਬਣਾਉਣ ਦੇ ਲਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ, 21 ਮਿਲੀਅਨ ਲੋਕ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿਚ ਦਾਖਲ ਹੋਏ ਹਨ। ਉਨ੍ਹਾਂ ਦੇ ਪ੍ਰਸ਼ਾਸਨ ਨੇ ਅਮਰੀਕੀ ਇਤਿਹਾਸ ਵਿਚ ਸਭ ਤੋਂ ਵੱਡਾ ਸਰਹੱਦੀ ਅਤੇ ਇਮੀਗ੍ਰੇਸ਼ਨ ਕਾਰਵਾਈ ਸ਼ੁਰੂ ਕੀਤੀ ਹੈ। ਟਰੰਪ ਨੇ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਭੈੜਾ ਰਾਸ਼ਟਰਪਤੀ ਕਿਹਾ। ਉਨ੍ਹਾਂ ਕਿਹਾ ਕਿ ਬਾਈਡਨ ਦੇ ਫੈਸਲੇ ਕਾਰਨ ਲੱਖਾਂ ਪ੍ਰਵਾਸੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਦਾ ਮੌਕਾ ਮਿਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ