
ਢਿੱਲਵਾਂ (ਕਪੂਰਥਲਾ), 4 ਮਾਰਚ (ਗੋਬਿੰਦ ਸੁਖੀਜਾ) - ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਿਸਾਨੀ ਅੰਦੋਲਨ 'ਚ ਚੰਡੀਗੜ੍ਹ ਨੂੰ ਕਿਸਾਨਾਂ ਵਲੋਂ ਰਵਾਨਾ ਹੋਣ ਕਰਕੇ, ਅੱਜ ਸਵੇਰੇ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਕਿਸਾਨ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ, ਤਾਂ ਕਿ ਕਿਸਾਨ ਆਗੂ ਮੋਰਚੇ ਦੇ ਚਲਦਿਆਂ ਚੰਡੀਗੜ੍ਹ ਰਵਾਨਾ ਨਾ ਹੋ ਸਕਣ। ਅੱਜ ਸਵੇਰੇ ਢਿੱਲਵਾਂ ਪੁਲਿਸ ਵਲੋਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਸੇਮ ਸਿੰਘ ਬਨੇਮਲ ਨੂੰ ਉਨ੍ਹਾਂ ਦੇ ਘਰ ਵਿਚ ਹੀ ਵਲੋਂ ਨਜ਼ਰਬੰਦ ਕੀਤਾ ਗਿਆ।