ਚੰਡੀਗੜ੍ਹ, 4 ਮਾਰਚ (ਤਰਵਿੰਦਰ ਸਿੰਘ ਬੈਨੀਪਾਲ) - ਸਥਾਨਕ ਸੈਕਟਰ 66 ਵਿਖੇ ਨਸ਼ਾ ਛੁੜਾਊ ਕੇਂਦਰ ਵਿਚ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਲੋਕਾਂ ਨਾਲ ਪੰਜਾਬ ਵਿਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪੰਜਾਬ ਸਰਕਾਰ ਵਲੋਂ ਪੰਜਾਬ ਵਿਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਨਸ਼ਿਆਂ ਖ਼ਿਲਾਫ਼ ਜੰਗ ਛੜੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲ ਜਿਹੜੇ਼ ਵਿਅਕਤੀ ਨਸ਼ਿਆਂ ਦੇ ਟੀਕੇ ਲਾਉਂਦੇ ਹਨ, ਉਨ੍ਹਾਂ ਨੂੰ ਦਵਾਈਆਂ 'ਤੇ ਲੈ ਕੇ ਆਉਣਾ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਨਾ ਕੋਈ ਸਕਿਲ ਸਿਖਾਉਣਾ ਹੈ। ਉਨ੍ਹਾਂ ਨਸ਼ਾ ਕਰ ਰਹੇ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਨਸ਼ਾ ਨਸ਼ਾ ਛੁਡਾਓ ਕੇਂਦਰ ਕੇਂਦਰਾਂ ਵਿਚ ਦਾਖ਼ਲ ਕਰਵਾਉਣ । ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿਚ 6 ਮਹੀਨੇ ਤੱਕ ਦੀਆਂ ਦਵਾਈਆਂ ਉਪਲਬਧ ਹਨ।
ਜਲੰਧਰ : ਮੰਗਲਵਾਰ 21 ਫੱਗਣ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
6 ਮਹੀਨੇ ਤੱਕ ਦੀਆਂ ਦਵਾਈਆਂ ਉਪਲਬਧ ਹਨ ਸਰਕਾਰ ਵਲੋਂ ਚਲਾਏ ਜਾ ਰਹੇ ਨਸ਼ਾ ਛੁੜਾਊ ਕੇਂਦਰਾਂ ਚ - ਸਿਹਤ ਮੰਤਰੀ ਬਲਬੀਰ ਸਿੰਘ