JALANDHAR WEATHER
ਸਰਕਾਰ ਨੇ ਸੁਪਰਡੈਂਟਾਂ ਤੇ ਕਾਨੂੰਗੋਆਂ ਨੂੰ ਰਜਿਸਟਰੀਆਂ ਕਰਨ ਦੇ ਦਿੱਤੇ ਅਧਿਕਾਰ

 ਮਮਦੋਟ (ਫ਼ਿਰੋਜ਼ਪੁਰ), 4 ਮਾਰਚ (ਰਾਜਿੰਦਰ ਸਿੰਘ ਹਾਂਡਾ) - ਡਿਊਟੀ ਛੱਡ ਕੇ ਛੁੱਟੀ ਤੇ ਗਏ ਰੈਵਨਿਊ ਅਫ਼ਸਰਾਂ ਨੂੰ ਅੱਜ ਸ਼ਾਮ ਤੱਕ ਡਿਊਟੀ 'ਤੇ ਵਾਪਸ ਪਰਤਣ ਦੀ ਚਿਤਾਵਨੀ ਦੇਣ ਤੋਂ ਬਾਅਦ ਤਹਿਸੀਲਾਂ ਵਿਚ ਰਜਿਸਟਰੇਸ਼ਨ ਦਾ ਕੰਮ ਚਲਾਉਣ ਲਈ ਬਦਲਵੇ ਪ੍ਰਬੰਧਾਂ ਤਹਿਤ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਲੋ ਸੁਪਰਡੈਂਟਾਂ ਅਤੇ ਕਾਨੂੰਗੋਆਂ ਨੂੰ ਸਬ ਰਜਿਸਟਰਾਰ ਨਿਯੁਕਤ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਲੋਂ ਹੁਕਮ ਜਾਰੀ ਕਰਕੇ ਕੇਵਲ ਕ੍ਰਿਸ਼ਨ ਸੁਪਰਡੈਟ ਨੂੰ ਸਬ ਰਜਿਸਟਰਾਰ ਗੁਰੂ ਹਰਸਹਾਏ, ਪ੍ਰਵੀਨ ਕੁਮਾਰ ਸੇਠੀ ਨੂੰ ਜੁਆਇੰਟ ਸਬ ਰਜਿਸਟਰਾਰ ਮਮਦੋਟ,ਅਮਰੀਕ ਸਿੰਘ ਨੂੰ ਜੁਆਇੰਟ ਸਬ ਰਜਿਸਟਰਾਰ ਤਲਵੰਡੀ ਭਾਈ,ਵਤਨਪ੍ਰੀਤ ਸਿੰਘ ਕਾਨੂੰਗੋ ਨੂੰ ਸਬ ਰਜਿਸਟਾਰ ਫ਼ਿਰੋਜ਼ਪੁਰ ਅਤੇ ਬੂਟਾ ਸਿੰਘ ਕਾਨੂੰਗੋ ਨੂੰ ਜੁਆਇੰਟ ਸਬ ਰਜਿਸਟਰਾਰ ਮੱਲਾਂਵਾਲਾ ਨਿਯੁਕਤ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ