
ਭਵਾਨੀਗੜ੍ਹ (ਸੰਗਰੂਰ), 4 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਚੰਡੀਗੜ੍ਹ ਧਰਨੇ ਨੂੰ ਅਸਫ਼ਲ ਬਣਾਉਣ ਲਈ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਡਾ. ਬਲਜਿੰਦਰ ਸਿੰਘ ਸੰਘਰੇੜੀ ਅਤੇ ਬਲਾਕ ਆਗੂ ਅਜੈਬ ਸਿੰਘ ਸੰਘਰੇੜੀ ਨੂੰ ਸਵੇਰੇ ਸੰਦੇਹਾਂ ਤੋਂ ਹਿਰਾਸਤ 'ਚ ਲੈਣ ਦੀ ਖਬਰ ਹੈ।