
ਚੰਡੀਗੜ੍ਹ, 4 ਮਾਰਚ (ਸੰਦੀਪ) - ਲੋਕਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਕਾਂਗਰਸ ਅਦਾਲਤ ਰਾਹੀਂ ਰੋਕਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੀਪਲਸ ਵੈਲਫੇਅਰ ਸੁਸਾਇਟੀ ਨੇ ਨਸ਼ਾ ਖ਼ਤਮ ਕਰਨ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਖ਼ਿਲਾਫ਼ ਹਾਈਕੋਰਟ ਚ ਇਕ ਪਟੀਸ਼ਨ ਪਾਈ ਹੈ ਤੇ ਪਟੀਸ਼ਨ ਪਾਉਣ ਵਾਲੀ ਸੰਸਥਾ ਨੂੰ ਚਲਾਉਣ ਵਾਲੇ ਕੱਟੜ ਕਾਂਗਰਸੀ ਹਨ।