![](/cmsimages/20250214/4780119__d235696560.jpg)
* ਕਿਹਾ-ਕੋਈ ਦੇਸ਼ ਜਿੰਨਾ ਟੈਰਿਫ ਲਾਏਗਾ ਅਸੀਂ ਵੀ ਓਨਾ ਹੀ ਵਸੂਲਾਂਗੇ
ਵਾਸ਼ਿੰਗਟਨ, 13 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੇਸੀਪ੍ਰੋਕਲ ਟੈਰਿਫ ਲਾਗੂ ਕਰ ਦਿੱਤਾ ਹੈ | ਟਰੰਪ ਨੇ ਆਪਣੇ ਵਪਾਰਕ ਭਾਈਵਾਲਾਂ 'ਤੇ ਟੈਰਿਫ ਵਧਾਉਣ ਦੀ ਯੋਜਨਾ 'ਤੇ ਦਸਤਖਤ ਕੀਤੇ, ਇਸ ਕਦਮ ਨਾਲ ਸੰਭਾਵਿਤ ਤੌਰ 'ਤੇ ਕੌਮਾਂਤਰੀ ਆਰਥਿਕ ਅੜਿੱਕਾ ਪੈਦਾ ਹੋਵੇਗਾ | ਰੇਸੀਪ੍ਰੋਕਲ ਟੈਰਿਫ ਦਾ ਅਰਥ ਹੈ ਕਿ ਜਦੋਂ ਕਿਸੇ ਦੇਸ਼ ਨੂੰ ਕਿਸੇ ਹੋਰ ਦੇਸ਼ ਤੋਂ ਨਿਰਯਾਤ ਅਤੇ ਆਯਾਤ 'ਤੇ ਇਕੋ ਜਿਹਾ ਟੈਰਿਫ ਅਦਾ ਕਰਨਾ ਪੈਂਦਾ ਹੈ | ਰੇਸੀਪ੍ਰੋਕਲ ਟੈਰਿਫ ਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਅਸੀਂ ਵੀ ਉਸ ਦੇਸ਼ 'ਤੇ ਟੈਰਿਫ ਲਗਾਵਾਂਗੇ ਜੋ ਸਾਡੇ 'ਤੇ ਟੈਰਿਫ ਲਗਾਵੇਗਾ | ਭਾਰਤ ਬਾਰੇ ਟਰੰਪ ਨੇ ਕਿਹਾ ਕਿ ਭਾਰਤ 'ਚ ਕਿਸੇ ਵੀ ਹੋਰ ਦੇਸ਼ ਨਾਲੋਂ ਜ਼ਿਆਦਾ ਟੈਰਿਫ ਹਨ | ਉਨ੍ਹਾਂ ਸਪੱਸ਼ਟ ਤÏਰ 'ਤੇ ਕਿਹਾ ਕਿ ਉਹ ਦੂਜੇ ਦੇਸ਼ਾਂ ਤੋਂ ਓਨਾ ਹੀ ਟੈਰਿਫ ਵਸੂਲਣਗੇ ਜਿੰਨਾ ਦੂਜੇ ਦੇਸ਼ ਅਮਰੀਕਾ ਤੋਂ ਵਸੂਲ ਰਹੇ ਹਨ | ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਵਪਾਰਕ ਭਾਈਵਾਲਾਂ 'ਤੇ ਰੇਸੀਪ੍ਰੋਕਲ ਟੈਰਿਫ ਲਗਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਉਨ੍ਹਾਂ ਦੇ ਵਧਦੇ ਵਿਸ਼ਵ ਵਪਾਰ ਯੁੱਧ 'ਚ ਨਵੇਂ ਮੋਰਚੇ ਖੁੱਲ੍ਹ ਗਏ ਹਨ | ਟਰੰਪ ਨੇ ਕਿਹਾ ਕਿ ਵਪਾਰ ਦੇ ਮਾਮਲੇ 'ਚ ਅਮਰੀਕੀ ਸਹਿਯੋਗੀ ਅਕਸਰ ਸਾਡੇ ਦੁਸ਼ਮਣਾਂ ਨਾਲੋਂ ਵੀ ਮਾੜੇ ਹੁੰਦੇ ਹਨ |