![](/cmsimages/20250213/4779001__a.jpg)
ਚੌਕ ਮਹਿਤਾ, (ਅੰਮ੍ਰਿਤਸਰ), 13 ਫਰਵਰੀ (ਜਗਦੀਸ਼ ਸਿੰਘ ਬਮਰਾਹ)- ਅੱਜ ਦਿਨ ਦਿਹਾੜੇ, ਤਕਰੀਬਨ 3.15 ਵਜੇ ਮਹਿਤਾ ਚੌਕ ਦੇ ਭੀੜ ਭੜੱਕੇ ਵਾਲੇ ਮੇਨ ਬਾਜ਼ਾਰ ਵਿਚ ਇਕ ਦੁਕਾਨ ’ਤੇ ਬਾਹਰ ਕੰਮ ਕਰ ਰਹੇ ਦੁਕਾਨ ਮਾਲਕ ਬਲਦੇਵ ਸਿੰਘ ਉਰਫ਼ ਚੇਲਾ ਪੁੱਤਰ ਗੁਰਦਿਆਲ ਸਿੰਘ ਅਤੇ ਅਮਨਬੀਰ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਉਦੋਨੰਗਲ ਨੂੰ ਮੋਟਰ ਸਾਈਕਲ ’ਤੇ ਆਏ ਦੋ ਮੂੰਹ ਬੰਨੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਕਰਵਾ ਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।