![](/cmsimages/20250213/4779004__psd new raamanb water-recovered-recovered.jpg)
ਛੇਹਰਟਾ (ਅੰਮ੍ਰਿਤਸਰ), 13 ਫਰਵਰੀ (ਪੱਤਰ ਪ੍ਰੇਰਕ)-ਆਲ ਇੰਡੀਆ ਅਮਨ ਅਤੇ ਇਕਮੁੱਠਤਾ ਆਰਗੇਨਾਈਜ਼ੇਸ਼ਨ (ਏ.ਆਈ.ਪੀ.ਐਸ.ਓ.) ਦੀ ਅੰਮ੍ਰਿਤਸਰ ਇਕਾਈ ਵਲੋਂ ਨਿਪਾਲ ਦੀ ਅਮਨ ਤੇ ਇਕਮੁੱਠਤਾ ਕੌਂਸਲ (ਐਨ.ਪੀ.ਐਸ.ਸੀ.) ਦਾ ਡੈਲੀਗੇਸ਼ਨ ਜਿਸ ਵਿਚ ਨਿਪਾਲ ਦੀ ਅਸੈਂਬਲੀ ਮੈਂਬਰ, ਐਡਵੋਕੇਟਸ,ਆਰਟਿਸਟ,ਸੰਗੀਤਕਾਰ, ਹੋਟਲ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਚੇਅਰਮੈਨ ਟੂਰੀਜ਼ਮ ਸ਼ਾਮਿਲ ਹੋਣਗੇ, ਦਾ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਮਿਤੀ 15 ਫਰਵਰੀ ਨੂੰ ਪਹੰਚਣ ਉਤੇ ਐਪਸੋ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਐਪਸੋ ਦੇ ਨੁਮਾਇੰਦੇ ਚੇਅਰਮੈਨ ਗਿਆਨੀ ਗੁਰਦੀਪ ਸਿੰਘ,ਪ੍ਰਧਾਨ ਪ੍ਰੋਫੈਸਰ ਬਲਦੇਵ ਸਿੰਘ ਵੇਰਕਾ, ਜਨਰਲ ਸਕੱਤਰ ਪ੍ਰਿੰਸੀਪਲ ਕੇਵਲ ਸਿੰਘ ਨੇ ਸਾਂਝੇ ਤੌਰ ਉਤੇ ਦੱਸਿਆ ਕਿ 15 ਫਰਵਰੀ ਨੂੰ ਸ਼ਾਮ ਦੇ 4.30 ਵਜੇ ਕਾਮਰੇਡ ਫੌਜਾ ਸਿੰਘ ਭੁੱਲਰ ਦਫਤਰ ਵਿਖੇ (ਸਾਹਮਣੇ ਦਫਤਰ ਨਹਿਰੀ ਵਿਭਾਗ ਨੇੜੇ ਕੁੰਦਨ ਢਾਬਾ) ਨਿਪਾਲੀ ਡੈਲੀਗੇਸ਼ਨ ਦਾ ਸਵਾਗਤ ਕਰਨ ਉਪਰੰਤ ਡੈਲੀਗੇਸ਼ਨ ਵਲੋਂ ਇਕ ਸਥਾਨਕ ਮੀਟਿੰਗ ਨੂੰ ਸੰਬੋਧਨ ਕੀਤਾ ਜਾਵੇਗਾ ਤੇ ਅਗਲੇ ਦਿਨ 16 ਫਰਵਰੀ ਦਿਨ ਐਤਵਾਰ ਨੂੰ ਡੈਲੀਗੇਸ਼ਨ ਦੇ ਮੈਂਬਰ ਜ਼ਲਿਆਂਵਾਲਾ ਬਾਗ,ਗੋਲਡਨ ਟੈਂਪਲ,ਖਾਲਸਾ ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜਾਣ ਉਪਰੰਤ ਸ਼ਾਮ ਨੂੰ ਭਾਰਤ-ਪਾਕਿ ਦੋਵਾਂ ਦੇਸ਼ਾਂ ਦੀ ਸਾਂਝੀ ਅਟਾਰੀ ਸਰਹੱਦ ਵਿਖੇ ਸ਼ਾਮ ਨੂੰ ਹੋਣ ਵਾਲੀ ਰੀਟਰੀਟ ਸੈਰਾਮਨੀ ਦੇਖਣਗੇ ਤੇ 17 ਫਰਵਰੀ ਦਿਨ ਸੋਮਵਾਰ ਨੂੰ ਪਟਿਆਲਾ ਲਈ ਰਵਾਨਾ ਹੋਣਗੇ।