![](/cmsimages/20250211/4777112__gbs.jpg)
ਮੁੰਬਈ, 11 ਫਰਵਰੀ - ਮਹਾਰਾਸ਼ਟਰ ਸਿਹਤ ਵਿਭਾਗ ਅਨੁਸਾਰ ਹੁਣ ਤੱਕ ਕੁੱਲ 192 ਸ਼ੱਕੀ ਮਰੀਜ਼ਾਂ ਦਾ ਪਤਾ ਲੱਗਿਆ ਹੈ। ਇਨ੍ਹਾਂ ਵਿਚੋਂ 172 ਮਰੀਜ਼ਾਂ ਵਿਚ ਗੁਇਲੇਨ-ਬੈਰੇ ਸਿੰਡਰੋਮ (ਜੀ.ਬੀ.ਐਸ.) ਦਾ ਪਤਾ ਲੱਗਿਆ ਹੈ। ਕੁੱਲ 7 ਮੌਤਾਂ ਹੋਈਆਂ ਹਨ। ਇਨ੍ਹਾਂ ਵਿਚੋਂ 4 ਮੌਤਾਂ ਦੀ ਪੁਸ਼ਟੀ ਜੀ.ਬੀ.ਐਸ. ਵਜੋਂ ਹੋਈ ਹੈ ਅਤੇ 3 ਸ਼ੱਕੀ ਮੌਤਾਂ ਹੋਈਆਂ ਹਨ। ਪੁਣੇ ਐਮ.ਸੀ. ਤੋਂ 40 ਮਰੀਜ਼, ਪੀ.ਐਮ.ਸੀ. ਖੇਤਰ ਵਿੱਚ ਨਵੇਂ ਸ਼ਾਮਲ ਕੀਤੇ ਗਏ ਪਿੰਡਾਂ ਤੋਂ 92, ਪਿੰਪਰੀ ਚਿੰਚਵਾੜ ਐਮ.ਸੀ. ਤੋਂ 29, ਪੁਣੇ ਦਿਹਾਤੀ ਤੋਂ 28 ਅਤੇ 08 ਹੋਰ ਜ਼ਿਲ੍ਹਿਆਂ ਤੋਂ ਹਨ। ਇਨ੍ਹਾਂ ਮਰੀਜ਼ਾਂ ਵਿਚੋਂ, ਹੁਣ ਤੱਕ 104 ਨੂੰ ਛੁੱਟੀ ਦੇ ਦਿੱਤੀ ਗਈ ਹੈ, 50 ਆਈ.ਸੀ.ਯੂ. ਵਿਚ ਹਨ ਅਤੇ 20 ਵੈਂਟੀਲੇਟਰਾਂ 'ਤੇ ਹਨ।