JALANDHAR WEATHER
ਪੰਚਾਇਤੀ ਚੋਣਾਂ ਲਈ ਐਨ. ਓ. ਸੀ. ਤੇ ਚੁੱਲ੍ਹਾ ਟੈਕਸ ਲੈਣ ਲਈ ਖੱਜਲ-ਖੁਆਰ ਹੋ ਰਹੇ ਉਮੀਦਵਾਰ

ਮਮਦੋਟ/ਫਿਰੋਜ਼ਪੁਰ, 11 ਫਰਵਰੀ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੇ ਪਿੰਡ ਲਖਮੀਰ ਕੇ ਉਤਾੜ ਦੀ 23 ਫਰਵਰੀ ਨੂੰ ਹੋਣ ਵਾਲੀ ਪੰਚਾਇਤੀ ਚੋਣ ਲਈ ਬਲਾਕ ਅਧਿਕਾਰੀਆਂ ਤੋਂ ਚੁੱਲ੍ਹਾ ਟੈਕਸ ਅਤੇ ਐਨ. ਓ. ਸੀ. ਲੈਣ ਲਈ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਖੱਜਲ-ਖੁਆਰ ਹੋ ਰਹੇ ਹਨ। ਇਸ ਸਬੰਧੀ ਬਲਾਕ ਦਫਤਰ ਮਮਦੋਟ ਵਿਖੇ ਪੁੱਜੇ ਉਮੀਦਵਾਰ ਅਮਰਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਚਮਕੌਰ ਸਿੰਘ ਟਿੱਬੀ ਅਤੇ ਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਚੋਣ ਲਈ ਚੋਣ ਕਮਿਸ਼ਨ ਵਲੋਂ 7 ਫਰਵਰੀ ਤੋਂ 13 ਫਰਵਰੀ ਤੱਕ ਨਾਮਜ਼ਦਗੀਆਂ ਦਾਖਲ ਕਰਨ ਦਾ ਸਮਾਂ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਚਮਕੌਰ ਸਿੰਘ ਟਿੱਬੀ ਨੇ ਸਰਕਾਰ ਉਤੇ ਦੋਸ਼ ਲਾਇਆ ਕਿ ਲੰਘੀਆਂ ਪੰਚਾਇਤੀ ਚੋਣਾਂ ਵਿਚ ਵੀ ਧੱਕਾ ਕਰਦਿਆਂ ਵਿਰੋਧੀ ਉਮੀਦਵਾਰਾਂ ਨੂੰ ਚੁੱਲ੍ਹਾ ਟੈਕਸ ਤੇ ਐਨ. ਓ. ਸੀ. ਸਰਟੀਫਿਕੇਟ ਨਹੀਂ ਦਿੱਤੇ ਗਏ ਸਨ ਤੇ ਹੁਣ ਜਦਕਿ ਸਿਰਫ ਇਕ ਹੀ ਪਿੰਡ ਦੀ ਚੋਣ ਹੋਣ ਜਾ ਰਹੀ ਹੈ ਤਾਂ ਫਿਰ ਧੱਕੇਸ਼ਾਹੀ ਹੋ ਰਹੀ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ