ਕਟਕ (ਓਡੀਸ਼ਾ), 9 ਫਰਵਰੀ - ਦੂਜੇ ਵਨਡੇ 'ਚ ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਵਲੋਂ ਮਿਲੇ 305 ਦੌੜਾਂ ਦੇ ਟੀਚੇ ਨੂੰ ਭਾਰਤ ਨੇ 44.3 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਭਾਰਤ ਵਲੋਂ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ 119 (90 ਗੇਂਦਾਂ) ਦੌੜਾਂ ਬਣਾਈਆਂ ਜਦਕਿ ਸ਼ੁਭਮਨ ਗਿੱਲ ਨੇ 60 (52 ਗੇਂਦਾਂ) ਦੌੜਾਂ ਬਣਾਈਆਂ। ਇਸ ਜਿੱਤ ਦੇ ਨਾਲ ਹੀ 3 ਮੈਚਾਂ ਦੀ ਲੜੀ 'ਚ ਭਾਰਤ ਨੇ 2-0 ਦੀ ਅਜੇਤੂ ਬੜਤ ਹਾਸਲ ਕਰ ਲਈ।