ਬਮਿਆਲ (ਪਠਾਨਕੋਟ) , 2 ਫਰਵਰੀ (ਰਾਕੇਸ਼ ਸ਼ਰਮਾ) -ਪਠਾਨਕੋਟ ਜ਼ਿਲ੍ਹੇ ਦੇ ਬਮਿਆਲ ਖੇਤਰ ਵਿਚ ਸਵੇਰੇ 10:30 ਵਜੇ ਦੇ ਕਰੀਬ ਡਰੋਨ ਗਤੀਵਿਧੀ ਦੀ ਘਟਨਾ ਤੋਂ ਲਗਪਗ 8 ਘੰਟੇ ਬਾਅਦ, ਉਸੇ ਸੈਕਟਰ ਵਿਚ ਬੀ.ਐੱਸ.ਐੱਫ.ਦੀ ਤਾਸ਼ ਪੋਸਟ 'ਤੇ 7:30 ਵਜੇ ਡਰੋਨ ਗਤੀਵਿਧੀ ਦੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਡਿਊਟੀ 'ਤੇ ਤਾਇਨਾਤ ਬੀ.ਐੱਸ.ਐੱਫ. ਜਵਾਨਾਂ ਨੇ ਡਰੋਨ ਗਤੀਵਿਧੀ ਦੇਖੀ, ਜਿਸ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ। ਥਾਣਾ ਨਰੋਟ ਜੈਮਲ ਸਿੰਘ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਇਹ ਜਾਣਕਾਰੀ ਬੀ.ਐੱਸ.ਐੱਫ. ਵਲੋਂ ਦਿੱਤੀ ਗਈ ਸੀ।
ਜਲੰਧਰ : ਐਤਵਾਰ 20 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਸਰਹੱਦੀ ਖੇਤਰ ਬਮਿਆਲ 'ਚ ਇਕ ਦਿਨ ਵਿਚ ਦੋ ਵਾਰ ਹੋਈ ਡਰੋਨ ਗਤੀਵਿਧੀ