JALANDHAR WEATHER
ਪਿੰਡ ਛਿਛੋਵਾਲ ਵਿਖੇ 2 ਟਰੱਕਾਂ ਦੀ ਭਿਆਨਕ ਟੱਕਰ 'ਚ 1 ਗੰਭੀਰ ਜ਼ਖਮੀ

ਫਿਲੌਰ, 2 ਫਰਵਰੀ-ਅੱਜ ਫਿਲੌਰ ਦੇ ਨਜ਼ਦੀਕੀ ਪਿੰਡ ਛਿਛੋਵਾਲ ਕੋਲ ਦੋ ਟਰੱਕਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ, ਜਿਸ ਨਾਲ ਇਕ ਟਰੱਕ ਕੋਲ ਬਣੇ ਚਾਹ ਵਾਲੇ ਢਾਬੇ ਵਿਚ ਜਾ ਵੜਿਆ, ਜਿਸ ਨਾਲ ਢਾਬੇ ਵਿਚ ਚਾਹ ਬਣਾਉਣ ਵਾਲਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਲੋਰ ਵਿਖੇ ਪਹੁੰਚਾਇਆ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਾਹਗੀਰ ਨੇ ਦੱਸਿਆ ਕਿ ਉਹ ਇਥੋਂ ਲੰਘ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਇਕ ਟਰੱਕ ਢਾਬੇ ਵਿਚ ਜਾ ਵੜਿਆ, ਜਿਸ ਨੇ ਢਾਬੇ ਦਾ ਬੁਰੀ ਤਰ੍ਹਾਂ ਨੁਕਸਾਨ ਕਰ ਦਿੱਤਾ ਤੇ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਉੱਥੇ ਹੀ ਜਦੋਂ ਢਾਬੇ ਵਾਲੇ ਦੇ ਪੁੱਤਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਮੇਰੇ ਪਿਤਾ ਜੀ ਅਤੇ ਮਾਤਾ ਜੀ ਇਥੇ ਚਾਹ ਬਣਾ ਰਹੇ ਸਨ ਕਿ ਇਕ ਟਰੱਕ ਇਥੇ ਖੜ੍ਹਾ ਸੀ ਤੇ ਉਸ ਦਾ ਡਰਾਈਵਰ ਚਾਹ ਪੀਣ ਲਈ ਗਿਆ ਹੋਇਆ ਸੀ, ਇੰਨੇ ਨੂੰ ਇਕ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ ਅਤੇ ਉਹ ਖੜ੍ਹਾ ਟਰੱਕ ਸਾਡੇ ਢਾਬੇ ਵਿਚ ਜਾ ਵੜਿਆ, ਜਿਸ ਕਾਰਨ ਮੇਰੇ ਪਿਤਾ ਜੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਿਲੌਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ