JALANDHAR WEATHER
ਵਿਆਹੁਤਾ ਦੀ ਭੇਦਭਰੀ ਹਾਲਤ 'ਚ ਹੋਈ ਮੌਤ ਦੇ ਜਿੰਮੇਵਾਰ ਸਹੁਰਾ ਪਰਿਵਾਰ ਵਿਰੁੱਧ ਪੇਕੇ ਪਰਿਵਾਰ ਵਲੋਂ ਕਾਰਵਾਈ ਦੀ ਮੰਗ

ਭੁਲੱਥ (ਕਪੂਰਥਲਾ), 2 ਫਰਵਰੀ (ਮੇਹਰ ਚੰਦ ਸਿੱਧੂ) - ਸਬ ਡਵੀਜ਼ਨ ਕਸਬਾ ਭੁਲੱਥ ਦੇ ਮੁਹੱਲਾ ਕਮਰਾਏ ਵਿਖੇ ਆਪਣੀ ਵਿਆਹੁਤਾ ਬੇਟੀ ਅਮਨਦੀਪ ਕੌਰ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ ਦੇ ਜ਼ਿੰਮੇਵਾਰ ਸਹੁਰਾ ਪਰਿਵਾਰ ਵਿਰੁੱਧ ਪੇਕੇ ਪਰਿਵਾਰ ਨੇ ਕਾਰਵਾਈ ਦੀ ਮੰਗ ਕੀਤੀ ਹੈ । ਥਾਣਾ ਬੇਗੋਵਾਲ ਪੁਲਿਸ ਵਲੋਂ ਸਹੁਰੇ ਪਰਿਵਾਰ ਤੇ ਪਤੀ ਗੁਰਪ੍ਰੀਤ ਸਿੰਘ ਉਰਫ ਹੈਪੀ, ਸੱਸ ਪਰਮਜੀਤ ਕੌਰ ਤੇ ਦਿਉਰ ਸਾਬੀ ਤੇ ਸਾਗਰ ਵਾਸੀਅਨ ਮਕਸੂਦਪੁਰ ਵਿਰੁੱਧ ਬੇਸ਼ੱਕ ਮਾਮਲਾ ਦਰਜ ਕੀਤਾ ਹੈ, ਲੇਕਿਨ ਉਹ ਹਾਲੇ ਤੱਕ ਪੁਲਿਸ ਦੀ ਗ੍ਰਿਫ਼ਤ 'ਚੋਂ ਬਾਹਰ ਹਨ । ਉਨ੍ਹਾਂ ਮੰਗ ਕਰਦਿਆ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਬੇਗੋਵਾਲ ਵਲੋਂ ਜਲਦ ਕਾਰਵਾਈ ਕਰਕੇ ਅਮਨਦੀਪ ਕੌਰ ਦੇ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਅਮਲ ਵਿਚ ਨਾ ਲਿਆਂਦੀ ਤਾਂ ਪਰਿਵਾਰ ਵਲੋਂ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਨਾਲ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਸੰਘਰਸ਼ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ