
ਨਵੀਂ ਦਿੱਲੀ, 31 ਜਨਵਰੀ - ਭਾਜਪਾ ਦੇ ਕੌਮੀ ਸਕੱਤਰ ਅਰੁਣ ਸਿੰਘ ਨੇ ਟਵੀਟ ਕਰ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅੰਮ੍ਰਿਤਸਰ ਦੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਪਾਰਟੀ ਨੇ ਇਕ ਵਫ਼ਦ ਦਾ ਗਠਨ ਕੀਤਾ ਹੈ ਜੋ ਅੰਮ੍ਰਿਤਸਰ ਜਾ ਕੇ ਘਟਨਾ ਦੀ ਜਾਂਚ ਕਰੇਗਾ ਤੇ ਆਪਣੀ ਰਿਪੋਰਟ ਭਾਜਪਾ ਪ੍ਰਧਾਨ ਨੂੰ ਸੌਂਪੇਗਾ।