ਚੋਗਾਵਾਂ, 25 ਜਨਵਰੀ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡਾਂ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਤੇ ਪਨਗਰੇਨ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਨੇ ਪਿੰਡ ਚੱਕ ਮਿਸ਼ਰੀ ਖਾ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਸਰਬਜੀਤ ਸਿੰਘ ਅਤੇ ਟਹਿਲ ਸਿੰਘ ਮੈਂਬਰ ਦੇ ਡੇਰਿਆਂ ਨੂੰ ਜਾਂਦੇ ਰਸਤਿਆਂ ਗਲੀਆਂ-ਨਾਲੀਆਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਸਮੇਂ ਕੀਤਾ।ਇਸ ਮੌਕੇ ਬੀ.ਡੀ.ਓ. ਕ੍ਰਿਸ਼ਨ ਸਿੰਘ, ਵੀ.ਡੀ.ਓ. ਭੁਪਿੰਦਰ ਸਿੰਘ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ, ਜੇ. ਜਗਦੀਪ ਸਿੰਘ, ਸੈਕਟਰੀ ਰਾਜਬੀਰ ਸਿੰਘ, ਸਰਪੰਚ ਅੰਗਰੇਜ਼ ਸਿੰਘ, ਮੈਂਬਰ ਜਗਦੀਸ਼ ਸਿੰਘ ਫੌਜੀ, ਮੈਂਬਰ ਟਹਿਲ ਸਿੰਘ, ਮੈਂਬਰ ਮੇਹਰ ਸਿੰਘ, ਮੈਂਬਰ ਜੋਗਾ ਸਿੰਘ, ਜਿਉਣਾ ਸਿੰਘ, ਮਸਤਾਨ ਸਿੰਘ, ਹਰਜੀਤ ਸਿੰਘ, ਜਗਤਾਰ ਸਿੰਘ, ਬਗੀਚਾ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ।