![](/cmsimages/20250205/4770859__usa.jpg)
ਅਟਾਰੀ (ਅੰਮ੍ਰਿਤਸਰ), 5 ਫਰਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਅਮਰੀਕਾ ਵਿਖੇ ਟਰੰਪ ਦੀ ਸਰਕਾਰ ਬਣਨ ਤੋਂ ਬਾਅਦ ਕੁਝ ਦਿਨਾਂ ਦੇ ਮਗਰੋਂ ਹੀ ਡਿਪੋਰਟ ਕੀਤੇ ਜਾ ਰਹੇ ਭਾਰਤੀ ਨਾਗਰਿਕਾਂ ਦੀ ਸੂਚੀ ਜਾਰੀ ਹੋ ਗਈ ਹੈ।ਜਾਰੀ ਸੂਚੀ ਅਨੁਸਾਰ 104 ਭਾਰਤੀ ਅੱਜ ਡਿਪੋਰਟ ਹੋ ਕੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਰਾਜਾਸਾਂਸੀ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਦੇ ਦਰਮਿਆਨ ਪੁੱਜਣ ਦੀ ਸੂਚਨਾ ਪ੍ਰਾਪਤ ਹੋਈ ਹੈ। ਅਮਰੀਕਾ ਵਿਖੇ ਸਥਿਤ ਭਾਰਤੀ ਦੂਤਘਰ ਵਲੋਂ ਉਥੋਂ ਦੀ ਸਰਕਾਰ ਵਲੋਂ ਜਾਰੀ ਕੀਤੀ ਗਈ ਡਿਪੋਰਟ ਕਰਨ ਜਾ ਰਹੇ ਭਾਰਤੀਆਂ ਦੀ ਲਿਸਟ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਦੇ ਲਿਸਟ ਅਨੂਸਾਰ 104 ਭਾਰਤੀ ਨਾਗਰਿਕ ਹਨ। ਇਨਾ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਵਿਚ 12 ਬੱਚੇ ਹਨ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ 24 ਦੇ ਕਰੀਬ ਮਹਿਲਾਵਾਂ ਵੀ ਸ਼ਾਮਿਲ ਹਨ, ਜੋ ਅੱਜ ਅਮਰੀਕਾ ਦੇ ਹਵਾਈ ਜਹਾਜ਼ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਪਹੁੰਚਣਗੇ।