![](/cmsimages/20250205/4770857__krnatka.jpg)
ਸ਼ੁਤਰਾਣਾ (ਪਟਿਆਲਾ), 5 ਫਰਵਰੀ (ਬਲਦੇਵ ਸਿੰਘ ਮਹਿਰੋਕ) - ਢਾਬੀਗੁੱਜਰਾਂ ਖਨੌਰੀ ਸਰਹੱਦ ਉੱਪਰ ਚੱਲ ਰਹੇ ਕਿਸਾਨ ਅੰਦੋਲਨ ਵਿਚ ਐਗਰੀਕਲਚਰ ਪ੍ਰਾਈਜ਼ ਕਮਿਸ਼ਨ ਕਰਨਾਟਕ ਦੇ ਸਾਬਕਾ ਚੇਅਰਮੈਨ ਪ੍ਰਕਾਸ਼ ਕਾਮਾਰੈਡੀ ਮਰਨ ਵਰਤ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਅੱਜ ਸਵੇਰੇ ਮੋਰਚੇ ਵਿਚ ਪਹੁੰਚੇ । ਉਨ੍ਹਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਉਨ੍ਹਾਂ ਦਾ ਹਾਲ ਚਾਲ ਜਾਣਿਆ ਤੇ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ, ਲਖਵਿੰਦਰ ਸਿੰਘ ਔਲਖ, ਗੁਰਿੰਦਰ ਸਿੰਘ ਭੰਗੂ ਸਮੇਤ ਵੱਖ ਵੱਖ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਤੇ ਅੰਦੋਲਨ ਦੀ ਅਗਲੀ ਰਣਨੀਤੀ ਸੰਬੰਧੀ ਵਿਚਾਰ ਚਰਚਾ ਵੀ ਕੀਤੀ।