ਸ਼ੁਤਰਾਣਾ (ਪਟਿਆਲਾ), 25 ਜਨਵਰੀ (ਬਲਦੇਵ ਸਿੰਘ ਮਹਿਰੋਕ)-ਢਾਬੀਗੁੱਜਰਾਂ ਖਨੌਰੀ ਸਰਹੱਦ ਉੱਪਰ ਚੱਲ ਰਹੇ ਕਿਸਾਨ ਅੰਦੋਲਨ ਵਿਚ ਅੱਜ ਬਾਅਦ ਦੁਪਹਿਰ ਇਕ ਕਿਸਾਨ ਅਚਾਨਕ ਬੇਹੋਸ਼ ਹੋ ਗਿਆ, ਜਿਸ ਨੂੰ ਉਥੇ ਮੌਜੂਦ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਭੇਜ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਨੇ ਦੱਸਿਆ ਕਿ ਭੀਮ ਸਿੰਘ ਨਾਮ ਦੇ ਕਿਸਾਨ ਨੂੰ ਡਾਕਟਰਾਂ ਮੁਤਾਬਕ ਬ੍ਰੇਨ ਸਟ੍ਰੋਕ ਅਟੈਕ ਹੋਇਆ ਹੈ ਤੇ ਉਸ ਨੂੰ ਐਂਬੂਲੈਂਸ ਰਾਹੀਂ ਕਿਸਾਨ ਹਸਪਤਾਲ ਲੈ ਕੇ ਗਏ ਹਨ।