ਜਲੰਧਰ : ਪੁਲਿਸ ਨੇ 116 ਗੱਟੂ ਚਾਈਨਾ ਡੋਰ ਕੀਤੇ ਜ਼ਬਤ
ਜਲੰਧਰ, 23 ਜਨਵਰੀ-ਪੁਲਿਸ ਚਾਈਨਾ ਡੋਰ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ ਪਰ ਚਾਈਨਾ ਡੋਰ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਣ ਦੇ ਬਾਵਜੂਦ, ਇਹ ਫਿਰ ਵੀ ਚੋਰੀ-ਛੁਪੇ ਵਿਕ ਰਹੀ ਹੈ। ਇਹੀ ਕਾਰਨ ਹੈ ਕਿ ਹਰ ਸਾਲ ਬਸੰਤ ਪੰਚਮੀ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਪੁਲਿਸ ਵੱਡੀ ਮਾਤਰਾ ਵਿਚ ਚਾਈਨਾ ਡੋਰ ਬਰਾਮਦ ਵੀ ਕਰਦੀ ਹੈ। ਅੱਜ ਵੀ ਪੁਲਿਸ ਨੇ 116 ਗੱਟੂ ਬਰਾਮਦ ਕਰ ਲਏ ਹਨ ਪਰ ਇਸ ਮਾਮਲੇ ਦਾ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਪੀ. ਕ੍ਰਾਈਮ ਪਰਮਜੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੇ ਸੁਰਿੰਦਰ ਕੁਮਾਰ ਦੀ ਟੀਮ ਨੇ ਚਾਈਨਾ ਡੋਰ ਦੇ 116 ਬੰਡਲ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਚਾਈਨਾ ਡੋਰ ਵੇਚਣ ਵਿਚ ਸ਼ਾਮਿਲ ਉਪਰੋਕਤ ਸਾਰੇ ਵਿਅਕਤੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।