ਵਿਜੀਲੈਂਸ ਨੇ ਕਮਾਂਡੋ ਮੁਲਾਜ਼ਮ ਦੀ ਨੌਕਰੀ ਬਹਾਲੀ ਲਈ ਪੰਜਾਹ ਹਜ਼ਾਰ ਦੀ ਰਿਸ਼ਵਤ ਲੈਣ ਵਾਲੇ ਨੂੰ ਦਬੋਚਿਆ
ਬਠਿੰਡਾ, 23 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਵਿਜੀਲੈਂਸ ਬਿਊਰੋ ਵਲੋਂ ਪੰਜਾਬ ਪੁਲਿਸ ਦੇ ਕਮਾਡੋਂ ਮੁਲਾਜ਼ਮ ਦੀ ਨੌਕਰੀ ਬਹਾਲੀ ਲਈ 50 ਹਜ਼ਾਰ ਦੀ ਰਿਸ਼ਵਤ ਲੈਣ ਵਾਲੇ ਉਸ ਦੇ ਮਹਿਕਮੇ ਦੇ ਇਕ ਮੁਲਾਜ਼ਮ ਨੂੰ ਰੰਗੇ ਹਥੀਂ ਗਿ੍ਰਫ਼ਤਾਰ ਕੀਤਾ ਹੈ, ਜਦਕਿ ਕਥਿਤ ਮੁੱਖ ਦੋਸ਼ੀ ਅਜੇ ਫ਼ਰਾਰ ਹੈ। ਵਿਜੀਲੈਂਸ ਬਿਉਰੋ ਦੇ ਡੀ. ਐਸ. ਪੀ. ਕੁਲਵੰਤ ਸਿੰਘ ਨੇ ਦੱਸਿਆ ਕਿ ਇਕ ਮੁਕੱਦਮਾ ਦਰਜ ਹੋਣ ਕਰਕੇ ਕਮਾਂਡੋ ਦੇ ਹੈੱਡ ਕਾਂਸਟੇਬਲ ਪਰਮਿੰਦਰ ਸਿੰਘ ਵਾਸੀ ਬਠਿੰਡਾ ਦੀ ਮਹਿਕਮੇ ਵਲੋਂ ਦੋ ਸਾਲਾਂ ਦੀ ਨੌਕਰੀ ਵਿਚ ਕੱਟ ਲਗਾ ਦਿੱਤਾ ਗਿਆ ਸੀ, ਜਿਸ ਦੀ ਬਹਾਲੀ ਲਈ ਉਸ ਦੇ ਮਹਿਕਮੇ ਦੇ ਸੀ.ਡੀ.ਓ.ਤਰਸੇਮ ਸਿੰਘ ਵਲੋਂ ਉਸ ਤੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਵਜੋਂ ਮੰਗ ਕੀਤੀ ਗਈ ਸੀ ਤੇ ਇਹ ਰਕਮ ਉਸ ਨੇ ਪਰਮਿੰਦਰ ਨੂੰ ਆਪਣੇ ਸਹਾਇਕ ਨਛੱਤਰ ਸਿੰਘ ਨੂੰ ਫੜਾਉਣ ਲਈ ਕਿਹਾ ਸੀ ਤੇ ਨਛੱਤਰ ਸਿੰਘ ਨੂੰ ਵਿਜੀਲੈਂਸ ਨੇ ਅੱਜ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਬਠਿੰਡਾ ਦੀ ਦਾਣਾ ਮੰਡੀ ਕੋਲੋਂ ਰੰਗੇ ਹੱਥੀਂ ਗਿ੍ਰਫ਼ਤਾਰ ਕਰ ਲਿਆ, ਜਦਕਿ ਤਰਸੇਮ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦੇ ਖਿਲਾਫ਼ ਥਾਣਾ ਵਿਜੀਲੈਂਸ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।