ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਲੌਕ ਜਾਰੀ
ਮਾਨਸਾ, 23 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਲੌਕ’ ਅੱਜ ਸਵੇਰੇ 10 ਵਜੇ ਜਾਰੀ ਕਰ ਦਿੱਤਾ ਗਿਆ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਸ ਦਾ ਨੌਵਾਂ ਗੀਤ ਹੈ। ਦੱਸ ਦਈਏ ਕਿ ਅੱਧੇ ਘੰਟੇ ਵਿਚ ਹੀ ਇਸ ਗਾਣੇ ਦੇ 10 ਲੱਖ ਵਿਊਜ਼ ਹੋ ਗਏ ਹਨ। ਗੀਤ ਨਿਰਮਾਣ ਕੰਪਨੀ ‘ਦ ਕਿਡ’ ਦੁਆਰਾ ਤਿਆਰ ਕੀਤਾ ਗਿਆ ਹੈ ਜਦਕਿ ਵੀਡੀਓ ਨਵਕਰਨ ਬਰਾੜ ਨੇ ਬਣਾਈ ਹੈ।