ਛੱਤੀਸਗੜ੍ਹ ਵਿਚ ਫੈਕਟਰੀ ਦੀ ਚਿਮਨੀ ਹੇਠਾਂ ਦੱਬੇ ਇਕ ਮਜ਼ਦੂਰ ਦੀ ਮੌਤ
ਮੁੰਗੇਲੀ (ਛੱਤੀਸਗੜ੍ਹ) , 9 ਜਨਵਰੀ - ਛੱਤੀਸਗੜ੍ਹ ਦੇ ਮੁੰਗੇਲੀ ਵਿਚ ਇਕ ਲੋਹੇ ਦੀ ਫੈਕਟਰੀ ਦੀ ਇਕ ਵੱਡੀ ਚਿਮਨੀ ਦੇ ਮਲਬੇ ਹੇਠ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਕਾਰਵਾਈ ਜਾਰੀ ਹੈ। ਇਸ ਹਾਦਸੇ ਵਿਚ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਮੁੰਗੇਲੀ ਦੇ ਕੁਲੈਕਟਰ ਰਾਹੁਲ ਦੇਵ ਨੇ ਕਿਹਾ ਕਿ ਘੱਟੋ-ਘੱਟ ਚਾਰ ਮਜ਼ਦੂਰ ਫਸੇ ਹੋਏ ਹਨ। ਬਚਾਅ ਕਾਰਜ ਜਾਰੀ ਹੈ।