ਛੱਤੀਸਗੜ੍ਹ : ਲੋਹਾ ਬਣਾਉਣ ਵਾਲੀ ਫੈਕਟਰੀ ਦਾ ਸਾਈਲੋ ਢਾਂਚਾ ਡਿੱਗਾ, ਕਈ ਮਜ਼ਦੂਰ ਫਸੇ
ਛੱਤੀਸਗੜ੍ਹ, 9 ਜਨਵਰੀ-ਮੁੰਗੇਲੀ ਦੇ ਸਰਗਾਓਂ ਵਿਚ ਇਕ ਲੋਹਾ ਬਣਾਉਣ ਵਾਲੀ ਫੈਕਟਰੀ ਦਾ ਸਾਈਲੋ ਢਾਂਚਾ ਢਹਿ ਜਾਣ ਤੋਂ ਬਾਅਦ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਕ ਜ਼ਖਮੀ ਮਜ਼ਦੂਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹਨ। ਬਚਾਅ ਕਾਰਜ ਜਾਰੀ ਹੈ।