ਤਿਰੂਪਤੀ ਹਾਦਸਾ: ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਇਕ ਪਰਿਵਾਰ ਲਈ ਮਾਲੀ ਮਦਦ ਦਾ ਕੀਤਾ ਐਲਾਨ
ਚੇਨੱਈ, 9 ਜਨਵਰੀ- ਮੁੱਖ ਮੰਤਰੀ ਦਫ਼ਤਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਆਂਧਰਾ ਪ੍ਰਦੇਸ਼ ਦੇ ਤਿਰੂਮਲਾ ਤਿਰੂਪਤੀ ਮੰਦਰ ਵਿਚ ਭਗਦੜ ਵਿਚ ਮਾਰੇ ਗਏ ਸਲੇਮ ਜ਼ਿਲ੍ਹੇ ਦੇ ਇਕ ਵਿਅਕਤੀ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।