ਬਾਰਡਰ-ਗਾਵਸਕਰ ਟਰਾਫ਼ੀ: ਆਸਟ੍ਰੇਲੀਆਈ ਟੀਮ 181 ਦੌੜਾਂ ’ਤੇ ਆਲ ਆਊਟ
ਸਿਡਨੀ, 4 ਜਨਵਰੀ- ਆਸਟ੍ਰੇਲੀਆਈ ਟੀਮ ਭਾਰਤ ਖਿਲਾਫ਼ ਬਾਰਡਰ-ਗਾਵਸਕਰ ਟਰਾਫ਼ੀ ਦੇ 5ਵੇਂ ਟੈਸਟ ਦੀ ਪਹਿਲੀ ਪਾਰੀ ’ਚ 181 ਦੌੜਾਂ ’ਤੇ ਆਲ ਆਊਟ ਹੋ ਗਈ ਹੈ। ਕੰਗਾਰੂ ਟੀਮ ਨੇ ਅੱਜ 9/1 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਸੀ ਅਤੇ 172 ਦੌੜਾਂ ਦੇ ਸਕੋਰ ’ਤੇ ਆਖ਼ਰੀ 9 ਵਿਕਟਾਂ ਗੁਆ ਦਿੱਤੀਆਂ।