ਮਹਾ ਪੰਚਾਇਤ ’ਚ ਜਾ ਰਹੇ ਕਿਸਾਨਾਂ ਦੀ ਪਲਟੀ ਬੱਸ
ਬਠਿੰਡਾ, 4 ਜਨਵਰੀ (ਨਾਇਬ ਸਿੰਘ ਸਿੱਧੂ)- ਬਠਿੰਡਾ ਦੇ ਪਿੰਡ ਦਿਉਣ ਤੋਂ ਕਹਾਣਾ ਹਰਿਆਣਾ ਵਿਖੇ ਮਹਾ ਪੰਚਾਇਤ ਰੈਲੀ ’ਤੇ ਜਾ ਰਹੇ ਕਿਸਾਨਾਂ ਦੀ ਬੱਸ ਅਚਾਨਕ ਪਲਟ ਗਈ ਪਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਕਿਸਾਨਾਂ ਵਲੋਂ ਬੱਸ ਨੂੰ ਸਿੱਧੀ ਕਰਕੇ ਆਪਣਾ ਸਾਮਾਨ ਕੱਢਿਆ ਗਿਆ ਅਤੇ ਦੂਸਰੀ ਬੱਸ ਵਿਚ ਸਵਾਰ ਹੋ ਕੇ ਆਪਣੀ ਮੰਜ਼ਿਲ ਵੱਲ ਵੱਧ ਗਏ।