JALANDHAR WEATHER

ਅਰਵਿੰਦ ਕੇਜਰੀਵਾਲ ਨੇ ਮੋਹਨ ਭਾਗਵਤ ਨੂੰ ਲਿਖੀ ਚਿੱਠੀ

ਨਵੀਂ ਦਿੱਲੀ, 1 ਜਨਵਰੀ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੂੰ ਚਿੱਠੀ ਲਿਖੀ ਹੈ ਤੇ ਉਨ੍ਹਾਂ ਪਾਸੋਂ 4 ਸਵਾਲ ਪੁੱਛੇ ਹਨ। ਕੇਜਰੀਵਾਲ ਨੇ ਸਵਾਲ ਕੀਤਾ ਕਿ ਕੀ ਭਾਜਪਾ ਆਗੂ ਪੈਸੇ ਵੰਡ ਰਹੇ ਹਨ। ਪੂਰਵਾਂਚਲੀ ਅਤੇ ਦਲਿਤ ਲੋਕਾਂ ਦੇ ਨਾਂਅ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀ ਆਰ.ਐਸ.ਐਸ. ਇਹ ਨਹੀਂ ਸਮਝਦੀ ਕਿ ਭਾਜਪਾ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ? ਦਰਅਸਲ ‘ਆਪ’ ਨੇਤਾ ਪ੍ਰਿਅੰਕਾ ਕੱਕੜ ਨੇ ਸੋਮਵਾਰ ਨੂੰ ਦੋਸ਼ ਲਗਾਇਆ ਸੀ ਕਿ ਭਾਜਪਾ ਨੇਤਾ ਪ੍ਰਵੇਸ਼ ਵਰਮਾ ਨਵੀਂ ਦਿੱਲੀ ਵਿਧਾਨ ਸਭਾ ਹਲਕੇ ’ਚ ਪੈਸੇ ਵੰਡ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸ਼ਾਹਦਰਾ ਵਿਧਾਨ ਸਭਾ ਹਲਕੇ ਵਿਚ ਭਾਜਪਾ ਆਗੂ ਵਿਸ਼ਾਲ ਭਾਰਦਵਾਜ ਨੇ ਵੋਟਰਾਂ ਦੇ ਨਾਂਅ ਹਟਾਉਣ ਲਈ ਚੋਣ ਕਮਿਸ਼ਨ ਨੂੰ ਅਰਜ਼ੀ ਦਿੱਤੀ ਹੈ। ਭਾਜਪਾ ਦਿੱਲੀ ਵਿਚ ਰਹਿਣ ਵਾਲੇ ਕਈ ਪੂਰਵਾਂਚਲੀਆਂ ਦੀਆਂ ਵੋਟਾਂ ਕੱਟਣਾ ਚਾਹੁੰਦੀ ਹੈ। ਕੇਜਰੀਵਾਲ ਨੇ ਭਾਗਵਤ ਨੂੰ ਇਸ ਸੰਬੰਧੀ ਹੀ ਸਵਾਲ ਕੀਤਾ ਹੈ। ਕੇਜਰੀਵਾਲ ਨੇ ਇਹ ਪੱਤਰ 30 ਦਸੰਬਰ ਨੂੰ ਲਿਖਿਆ ਸੀ, ਪਰ ਅੱਜ ਇਹ 2 ਦਿਨ ਬਾਅਦ ਸਾਹਮਣੇ ਆਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ