ਦਿੱਗਜ਼ ਡਾਇਰੈਕਟਰ ਸ਼ਿਆਮ ਬੈਨੇਗਲ ਨੇ 90 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ
ਮੁੰਬਈ (ਮਹਾਰਾਸ਼ਟਰ), 23 ਦਸੰਬਰ-ਪ੍ਰਸਿੱਧ ਫਿਲਮਕਾਰ ਸ਼ਿਆਮ ਬੈਨੇਗਲ ਦਾ ਦਿਹਾਂਤ ਹੋ ਗਿਆ ਹੈ। ਉਹ 90 ਸਾਲ ਦੇ ਸਨ। ਬੈਨੇਗਲ ਦੀ ਪੁੱਤਰੀ ਪਿਯਾ ਨੇ ਇਹ ਜਾਣਕਾਰੀ ਦਿੱਤੀ। ਪਿਯਾ ਬੈਨੇਗਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਗੰਭੀਰ ਬੀਮਾਰੀ ਕਾਰਨ ਮੁੰਬਈ ਦੇ ਵਾਕਹਾਰਟ ਹਸਪਤਾਲ 'ਚ ਦਿਹਾਂਤ ਹੋ ਗਿਆ।