ਛੇਹਰਟਾ ਵਾਸੀ ਸਾਹਿਲਦੀਪ ਸਿੰਘ ਸੰਧੂ ਭਾਰਤੀ ਫੌਜ 'ਚ ਕਮਿਸ਼ਨਡ ਅਫ਼ਸਰ ਬਣੇ
ਛੇਹਰਟਾ (ਅੰਮ੍ਰਿਤਸਰ), 23 ਦਸੰਬਰ (ਪੱਤਰ ਪ੍ਰੇਰਕ)-ਛੇਹਰਟਾ ਵਾਸੀ ਮੁੱਖ ਅਧਿਆਪਕ ਪ੍ਰਦੀਪ ਸਿੰਘ ਭਕਨਾ ਤੇ ਅਧਿਆਪਕਾ ਹਰਪ੍ਰੀਤ ਕੌਰ ਦੇ ਹੋਣਹਾਰ ਸਪੁੱਤਰ ਸਾਹਿਲਦੀਪ ਸਿੰਘ ਜੋ ਕਿ ਭਾਰਤੀ ਫੌਜ ਵਿਚ ਕਮਿਸ਼ਨਡ ਅਫ਼ਸਰ ਬਣ ਗਏ ਹਨ। ਉਨ੍ਹਾਂ ਦੀ ਇਸ ਪ੍ਰਾਪਤੀ ਉਤੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ। ਸਾਹਿਲਦੀਪ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਦੇ ਅੱਠਵੇਂ ਕੋਰਸ ਦੇ ਵਿਦਿਆਰਥੀ ਸਨ ਤੇ ਇਨ੍ਹਾਂ ਨੂੰ ਭਾਰਤੀ ਸੈਨਾ ਅਕੈਡਮੀ ਦੇਹਰਾਦੂਨ ਦੇ 155 ਰੈਗੂਲਰ ਕੋਰਸ ਦੀ ਪਾਸਿੰਗ ਆਊਟ ਪਰੇਡ ਦੌਰਾਨ ਭਾਰਤੀ ਫੌਜ ਵਿਚ ਕਮਿਸ਼ਨਡ ਅਫਸਰ ਸ਼ਾਮਿਲ ਕੀਤਾ ਗਿਆ ਹੈ। ਸਾਹਿਲਦੀਪ ਸਿੰਘ ਦੇ ਮਾਤਾ- ਪਿਤਾ ਮੁੱਖ ਅਧਿਆਪਕ ਪ੍ਰਦੀਪ ਸਿੰਘ ਸੰਧੂ ਤੇ ਮਾਤਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਸਾਹਿਲਦੀਪ ਸਿੰਘ ਖੇਡਾਂ ਤੇ ਪੜ੍ਹਾਈ ਵਿਚ ਹਮੇਸ਼ਾ ਅੱਵਲ ਆਉਂਦਾ ਸੀ ਤੇ ਉਸਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਸਖਤ ਮਿਹਨਤ ਕੀਤੀ ਹੈ। ਸਾਹਿਲਦੀਪ ਸਿੰਘ ਸੰਧੂ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਪ੍ਰਮਾਤਮਾ ਨੂੰ ਦਿੰਦੇ ਹੋਏ ਕਿਹਾ ਕਿ ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਤੇ ਸਖਤ ਮਿਹਨਤ ਤੇ ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਸਹਿਯੋਗ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ।