ਸੁਨਿਆਰੇ ਨੂੰ ਲੁਟੇਰਿਆਂ ਨੇ ਲੁੱਟਿਆ
ਕਲਾਨੌਰ, (ਗੁਰਦਾਸਪੁਰ) 23 ਦਸੰਬਰ (ਪੁਰੇਵਾਲ)-ਕਲਾਨੌਰ ਵਾਸੀ ਇਕ ਸੁਨਿਆਰੇ ਨੂੰ ਨੇੜਲੇ ਪਿੰਡ ਤੋਂ ਵਾਪਸ ਆਉਂਦਿਆਂ ਰਸਤੇ ਵਿਚ ਲੁਟੇਰਿਆਂ ਵਲੋਂ ਜ਼ਖਮੀ ਕਰਕੇ ਲੁੱਟਣ ਦੀ ਖਬਰ ਸਾਹਮਣੇ ਆਈ ਹੈ। ਜ਼ਖਮੀ ਸੁਨਿਆਰਾ ਕਲਾਨੌਰ ਦੇ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਿਟੀ ਸਿਹਤ ਕੇਂਦਰ 'ਚ ਜ਼ੇਰੇ ਇਲਾਜ ਹੈ। ਘਟਨਾ ਸਬੰਧੀ ਕਲਾਨੌਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਪੀੜਤ ਨੇ ਦੱਸਿਆ ਕਿ ਲੁਟੇਰੇ ਉਸ ਨੂੰ ਜ਼ਖਮੀ ਕਰਕੇ ਉਸ ਕੋਲੋਂ ਸਾਮਾਨ ਖੋਹ ਕੇ ਅਦਾਲਤਪੁਰ ਵੱਲ ਨੂੰ ਦੌੜ ਗਏ। ਸੁਨਿਆਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਫਿਰੌਤੀ ਦੀਆਂ ਧਮਕੀਆਂ ਮਿਲੀਆਂ ਸਨ।