JALANDHAR WEATHER

ਨਗਰ ਪੰਚਾਇਤ ਅਜਨਾਲਾ ਜ਼ਿਮਨੀ ਚੋਣ : ਜੇਤੂ 'ਆਪ' ਉਮੀਦਵਾਰਾਂ ਵਲੋਂ ਚੋਣ ਰਿਟਰਨਿੰਗ ਅਧਿਕਾਰੀ ਕੋਲੋਂ ਸਰਟੀਫਿਕੇਟ ਹਾਸਲ

ਅਜਨਾਲਾ (ਅੰਮ੍ਰਿਤਸਰ), 23 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਨਗਰ ਪੰਚਾਇਤ ਅਜਨਾਲਾ ਦੀ ਵਾਰਡ ਨੰਬਰ 5 ਅਤੇ 7 ਦੀਆਂ ਹੋਈਆਂ ਜ਼ਿਮਣੀ ਚੋਣਾਂ ਵਿਚ ਚੋਣ ਜਿੱਤਣ ਵਾਲੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਉਮੀਦਵਾਰ ਸ਼੍ਰੀਮਤੀ ਨੀਲਮ ਰਾਣੀ (ਮਾਤਾ 'ਆਪ' ਸ਼ਹਿਰੀ ਪ੍ਰਧਾਨ ਅਮਿਤ ਔਲ) ਅਤੇ ਗੁਰਦੇਵ ਸਿੰਘ ਗੁਲਾਬ ਵਲੋਂ ਚੋਣ ਰਿਟਰਨਿੰਗ ਅਧਿਕਾਰੀ-ਕਮ-ਐਸ.ਡੀ.ਐਮ. ਅਜਨਾਲਾ ਰਵਿੰਦਰ ਸਿੰਘ ਅਰੋੜਾ ਕੋਲੋਂ ਸਰਟੀਫਿਕੇਟ ਹਾਸਲ ਕੀਤੇ ਗਏI ਇਸ ਮੌਕੇ ਪੰਜਾਬ ਦੇ ਐਨ.ਆਰ.ਆਈ. ਮਾਮਲੇ ਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨੂੰਹ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਵਿਸ਼ੇਸ਼ ਤੌਰ ਉਤੇ ਮੌਜੂਦ ਸਨI 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ