JALANDHAR WEATHER

ਆਜ਼ਾਦ ਸਮੇਤ 3 ਕੌਂਸਲਰ ’ਆਪ’ ’ਚ ਸ਼ਾਮਿਲ

ਜਲੰਧਰ, 23 ਦਸੰਬਰ- ਜਲੰਧਰ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੇਅਰ ਦੀ ਦਾਅਵੇਦਾਰੀ ਨੂੰ ਲੈ ਕੇ ਹੇਰਾਫੇਰੀ ਦਾ ਸਿਲਸਿਲਾ ਜਾਰੀ ਹੈ। ਦੇਰ ਰਾਤ ਤੋਂ ਹੁਣ ਤੱਕ ‘ਆਪ’ ਪਾਰਟੀ ਨੇ ਕਾਂਗਰਸ ਅਤੇ ਭਾਜਪਾ ਨੂੰ ਝਟਕਾ ਦਿੰਦੇ ਹੋਏ ਬਹੁਮਤ ਦੇ ਅੰਕੜੇ ਨੂੰ ਛੂਹ ਲਿਆ ਹੈ। ਹਾਲ ਹੀ ਵਿਚ ‘ਆਪ’ ਪਾਰਟੀ ਨੇ ਆਜ਼ਾਦ ਕੌਂਸਲਰ ਸਮੇਤ ਦੋ ਕਾਂਗਰਸੀ ਕੌਂਸਲਰਾਂ ਨੂੰ ‘ਆਪ’ ਪਾਰਟੀ ਵਿਚ ਸ਼ਾਮਿਲ ਕੀਤਾ ਸੀ। ਹੁਣ ਭਾਜਪਾ ਨੂੰ ਝਟਕਾ ਦਿੰਦਿਆਂ ਵਾਰਡ 63 ਤੋਂ ਸੁਲੇਖਾ ਭਗਤ ਨੂੰ ਪਾਰਟੀ ਵਿਚ ਸ਼ਾਮਿਲ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ‘ਆਪ’ ਪਾਰਟੀ ਵਲੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਆਗੂ ਤਰਸੇਮ ਲਖੌਤਰਾ ਨੇ ਆਜ਼ਾਦ ਚੋਣ ਲੜ ਕੇ ਜਿੱਤ ਹਾਸਲ ਕੀਤੀ ਸੀ। ਜਿਸ ਤੋਂ ਬਾਅਦ ਹੁਣ ‘ਆਪ’ ਪਾਰਟੀ ਨੇ ਤਰਸੇਮ ਲਖੌਤਰਾ ਨੂੰ ਪਾਰਟੀ ’ਚ ਸ਼ਾਮਿਲ ਕਰ ਲਿਆ ਹੈ। ਅਜਿਹੇ ਵਿਚ ਕੱਲ੍ਹ ਆਪ ਪਾਰਟੀ ਮੇਅਰ ਲਈ ਆਪਣੀ ਦਾਅਵੇਦਾਰੀ ਪੇਸ਼ ਕਰੇਗੀ। ਇਸੇ ਤਰ੍ਹਾਂ ਹੀ ਅੱਜ ਵਾਰਡ ਨੰਬਰ 47 ਤੋਂ ਕਾਂਗਰਸ ਦੇ ਕੌਂਸਲਰ ਮਨਮੀਤ ਕੌਰ ‘ਆਪ’ ਵਿਚ ਸ਼ਾਮਿਲ ਹੋ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ