ਦੇਵੇਂਦਰ ਫੜਨਵੀਸ ਵਲੋਂ ਤੀਜੀ ਵਾਰ ਸੀ.ਐਮ. ਵਜੋਂ ਸਹੁੰ ਚੁੱਕਣ 'ਤੇ ਖੁਸ਼ ਹਾਂ - ਪਤਨੀ ਅੰਮ੍ਰਿਤਾ ਫੜਨਵੀਸ
ਮੁੰਬਈ (ਮਹਾਰਾਸ਼ਟਰ), 5 ਦਸੰਬਰ-ਸਹੁੰ ਚੁੱਕ ਸਮਾਗਮ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਦੇਵੇਂਦਰ ਜੀ ਨੇ ਅੱਜ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਭਵਿੱਖ ਵਿਚ ਵੀ ਕਰਦੇ ਰਹਿਣਗੇ।