JALANDHAR WEATHER

ਹਰਿਆਣਾ: ਜਿੰਮ ਤੋਂ ਬਾਹਰ ਨਿਕਲ ਰਹੇ ਨੌਜਵਾਨਾਂ ’ਤੇ ਹਮਲਾ, ਦੋ ਦੀ ਮੌਤ

ਰਾਦੌਰ, (ਹਰਿਆਣਾ), 26 ਦਸੰਬਰ (ਕੁਲਦੀਪ ਸਿੰਘ ਸੈਣੀ)- ਯਮੁਨਾਨਗਰ ਦੇ ਰਾਦੌਰ ਸੈਕਸ਼ਨ ਦੇ ਖੇੜੀ ਲੱਖਾ ਸਿੰਘ ’ਚ ਬਾਈਕ ਸਵਾਰ ਨਕਾਬਪੋਸ਼ ਵਿਅਕਤੀਆਂ ਨੇ ਤਿੰਨ ਨੌਜਵਾਨਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ’ਚ ਪੰਕਜ ਮਲਿਕ ਵਾਸੀ ਮਖਮੂਲਪੁਰ, ਯੂ.ਪੀ., ਪਿੰਡ ਗੋਲਨੀ ਦੇ ਰਹਿਣ ਵਾਲੇ ਵਰਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਪਿੰਡ ਉਨਹੇੜੀ ਦੇ ਅਰਜੁਨ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਨੂੰ ਇਲਾਜ ਲਈ ਸ਼ਹਿਰ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਕਰੀਬ ਪੰਜ ਨਕਾਬਪੋਸ਼ ਵਿਅਕਤੀ, ਜੋ ਦੋ ਬਾਈਕ ’ਤੇ ਆਏ ਸਨ, ਨੇ ਤਿੰਨ ਨੌਜਵਾਨਾਂ ’ਤੇ ਉਸ ਸਮੇਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਉਹ ਖੇੜੀ ਲੱਖਾ ਸਿੰਘ ਸਥਿਤ ਜਿਮ ਤੋਂ ਬਾਹਰ ਨਿਕਲ ਕੇ ਕਾਰ ਵਿਚ ਬੈਠ ਕੇ ਜਾਣ ਲੱਗੇ ਸਨ। ਐਸ.ਪੀ. ਰਾਜੀਵ ਦੇਸਵਾਲ ਨੇ ਹਸਪਤਾਲ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਐਸ.ਪੀ. ਅਨੁਸਾਰ ਨਕਾਬਪੋਸ਼ਾਂ ਨੂੰ ਫੜਨ ਲਈ ਤੁਰੰਤ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ