ਥਾਣਾ ਨੇਹੀਆਂ ਵਾਲਾ (ਗੋਨਿਆਣਾ) ਦੀ ਪੁਲਿਸ ਨੇ ਨਕਲੀ ਹਲਕਾ ਵਿਧਾਇਕ ਨੂੰ ਕੀਤਾ ਕਾਬੂ
ਗੋਨਿਆਣਾ, 26 ਦਸੰਬਰ (ਲਛਮਣ ਦਾਸ ਗਰਗ)- ਜ਼ਿਲ੍ਹਾ ਬਠਿੰਡਾ ਤਹਿਤ ਪੈਂਦੇ ਥਾਣਾ ਨੇਹੀਆਂ ਵਾਲਾ (ਗੋਨਿਆਣਾ) ਦੀ ਪੁਲਿਸ ਨੇ ਇਕ ਨਕਲੀ ਐਮ. ਐਲ.ਏ. ਨੂੰ ਕਾਬੂ ਕੀਤਾ ਹੈ। ਪੁਲਿਸ ਅਨੁਸਾਰ ਨਕਲੀ ਐਮ. ਐਲ.ਏ. ਉੱਪਰ ਅਸਲੀ ਐਮ. ਐਲ. ਏ. ਬਣ ਕੇ ਪੁਲਿਸ ਅਧਿਕਾਰੀਆਂ ਨੂੰ ਧਮਕਾਉਣ ਦੇ ਦੋਸ਼ ਲੱਗੇ ਹਨ। ਉੱਕਤ ਵਲੋਂ ਨਕਲੀ ਐਮ. ਐਲ. ਏ. ਆਪਣੇ ਬੰਦਿਆਂ ਨੂੰ ਛੁਡਵਾਉਣ ਦੇ ਲਈ ਕੀਤਾ ਗਿਆ, ਜਿਸ ਦਾ ਨਾਮ ਹਰਵਿੰਦਰ ਸਿੰਘ ਵਾਸੀ ਕੋਠੇ ਜੀਵਨ ਸਿੰਘ ਵਾਲੇ (ਦਾਨ ਸਿੰਘ ਵਾਲਾ), ਬਠਿੰਡਾ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਗੋਨਿਆਣਾ ਮੰਡੀ ਦੇ ਚੌਕੀ ਇੰਚਾਰਜ ਮੋਹਨਦੀਪ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ, ਜਦੋਂ ਕਿ ਹਲਕਾ ਭੁੱਚੋ ਦੇ ਮੌਜੂਦਾ ਵਿਧਾਇਕ ਮਾਸਟਰ ਜਗਸੀਰ ਸਿੰਘ ਹਨ।