ਸਾਬਕਾ ਫੌਜੀ ਨੂੰ 8 ਘੰਟੇ ਡਿਜੀਟਲ ਅਰੈਸਟ ਕਰਕੇ ਠੱਗੇ ਸਾਢੇ 10 ਲੱਖ
ਬੀਣੇਵਾਲ (ਹੁਸ਼ਿਆਰਪੁਰ), 26 ਦਸੰਬਰ (ਬੈਜ ਚੌਧਰੀ)-ਸਾਈਬਰ ਠੱਗਾਂ ਵਲੋਂ ਪਿੰਡ ਸੇਖੋਵਾਲ-ਬੀਤ ਦੇ ਸਾਬਕਾ ਫੌਜੀ ਸੂਬੇਦਾਰ ਰਮੇਸ਼ ਸ਼ਰਮਾ ਨੂੰ ਕਰੀਬ 8 ਘੰਟੇ ਲਗਾਤਾਰ ਡਿਜੀਟਲ ਅਰੈਸਟ ਕਰਕੇ ਸਾਢੇ 10 ਲੱਖ ਰੁਪਏ ਸਾਈਬਰ ਠੱਗਾਂ ਵਲੋਂ ਠੱਗਣ ਦਾ ਸਮਾਚਾਰ ਹੈ। ਰਮੇਸ਼ ਸ਼ਰਮਾ ਵਲੋਂ ਸਾਈਬਰ ਸੈੱਲ ਵਿਚ ਸ਼ਿਕਾਇਤ ਕਰ ਦਿੱਤੀ ਗਈ ਹੈ।