ਬਲਵਿੰਦਰ ਸਿੰਘ ਭੂੰਦੜ ਨੇ ਗੁਨਾਹ ਮੰਨਣ ਤੋਂ ਕੀਤਾ ਇਨਕਾਰ
ਅੰਮ੍ਰਿਤਸਰ, 2 ਦਸੰਬਰ- ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਆਪਣਾ ਗੁਨਾਹ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਥੇਦਾਰ ਨੇ ਦੋਸ਼ ਲਾਇਆ ਕਿ ਸਿਰਸਾ ਵਾਲੇ ਬਾਬੇ ਦੀਆਂ ਮੀਟਿੰਗਾਂ ਉਨ੍ਹਾਂ ਦੇ ਘਰ ਵੀ ਹੁੰਦੀਆਂ ਰਹੀਆਂ ਹਨ। ਇਸ ’ਤੇ ਭੂੰਦੜ ਨੇ ਕਿਹਾ ਕਿ ਇਹ 200 ਫੀਸਦੀ ਝੂਠੇ ਦੋਸ਼ ਹਨ। ਜਿਨ੍ਹਾਂ ਲੋਕਾਂ ਦੇ ਨਾਂਅ ਲਏ ਜਾ ਰਹੇ ਹਨ ਕਿ ਉਨ੍ਹਾਂ ਨੇ ਮੇਰੇ ਘਰ ਮੀਟਿੰਗ ਕੀਤੀ ਹੈ, ਉਹ ਮੈਨੂੰ ਮੇਰੇ ਘਰ ਦਾ ਪਤਾ ਵੀ ਨਹੀਂ ਦੱਸ ਸਕਦੇ। ਇਸ ਲਈ ਇਹ ਸਾਰੇ ਦੋਸ਼ ਪੂਰੀ ਤਰ੍ਹਾਂ ਝੂਠੇ ਹਨ।