JALANDHAR WEATHER

ਖੰਡ ਮਿੱਲ ਭਲਾ ਪਿੰਡ ਦੇ ਪਿੜਾਈ ਸੀਜ਼ਨ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਕੀਤਾ ਉਦਘਾਟਨ

ਹਰਸਾ ਛੀਨਾ (ਅੰਮ੍ਰਿਤਸਰ), 1 ਦਸੰਬਰ (ਕੜਿਆਲ)-ਸਰਹੱਦੀ ਖੇਤਰ ਦੀ ਇਕਲੌਤੀ ਖੇਤੀ ਆਧਾਰਿਤ ਇੰਡਸਟਰੀ ਦੀ ਅਜਨਾਲਾ ਸਹਿਕਾਰੀ ਖੰਡ ਮਿੱਲ ਭਲਾ ਪਿੰਡ ਦੇ ਸੀਜ਼ਨ 2024-25 ਦੇ ਪਿੜਾਈ ਸੀਜ਼ਨ ਦਾ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਰਸਮੀ ਉਦਘਾਟਨ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਉਤੇ ਹੱਲ ਕਰਨ ਲਈ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਗੰਨਾ ਕਾਸ਼ਤਕਾਰਾਂ ਨੂੰ ਵਿਭਾਗ ਵਲੋਂ ਪ੍ਰਵਾਨਿਤ ਕਿਸਮਾਂ ਦੇ ਆਗ ਅਤੇ ਖੋਰੀ ਰਹਿਤ ਗੰਨੇ ਨੂੰ ਮਿੱਲ ਨੂੰ ਸਪਲਾਈ ਕਰਨ ਦੀ ਅਪੀਲ ਕੀਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ