JALANDHAR WEATHER

ਪਿੰਡ ਝਾੜੀ ਵਾਲਾ ਦੇ ਮੌਜੂਦਾ ਸਰਪੰਚ ਦਾ ਪਰਾਲੀ ਨੂੰ ਅੱਗ ਲਗਾਉਣ ਸੰਬੰਧੀ ਵਿਵਾਦਿਤ ਬਿਆਨ ਵਾਇਰਲ

ਗੁਰੂਹਰਸਹਾਏ, (ਫਿਰੋਜ਼ਪੁਰ) 22 ਨਵੰਬਰ (ਹਰਚਰਨ ਸਿੰਘ ਸੰਧੂ)- ਸੁਪਰੀਮ ਕੋਰਟ ਅਤੇ ਗ੍ਰੀਨ ਟ੍ਰਿਬਿਊਨਲ ਦੀਆਂ ਪੰਜਾਬ ਸਰਕਾਰ ਨੂੰ ਸਖ਼ਤ ਹਦਾਇਤਾਂ ਹਨ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਸਖ਼ਤੀ ਨਾਲ ਰੋਕਿਆ ਜਾਵੇ ਅਤੇ ਕਿਸਾਨਾਂ ਖ਼ਿਲਾਫ਼ ਮੁਕੱਦਮੇ ਅਤੇ ਰੈਡ ਐਂਟਰੀਆਂ ਕੀਤੀਆਂ ਜਾਣ। ਇਸੇ ਦੇ ਚੱਲਦਿਆਂ ਹਲਕਾ ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਝਾੜੀ ਵਾਲਾ ਦੇ ਸਰਪੰਚ ਸੁਖਜਿੰਦਰ ਸਿੰਘ ਦਾ ਪਰਾਲੀ ਨੂੰ ਅੱਗ ਲਗਾਉਣ ’ਤੇ ਦਿੱਤੇ ਵਿਵਾਦਿਤ ਬਿਆਨ ਵਾਲੀ ਵੀਡੀਓ ਸੋਸ਼ਲ ਮੀਡੀਆ ’ਤੇ ਅੱਗ ਵਾਂਗੂ ਵਾਇਰਲ ਹੋ ਰਹੀ ਹੈ। ਇਥੇ ਜ਼ਿਕਰਯੋਗ ਹੈ ਕਿ ਪਿੰਡ ਝਾੜੀ ਵਾਲਾ ਵਿਖੇ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਸੀ, ਜਿੱਥੇ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਪਹੁੰਚੇ ਸਨ। ਇਸ ਦੌਰਾਨ ਪਿੰਡ ਦੇ ਮੌਜੂਦਾ ਸਰਪੰਚ ਵਲੋਂ ਆਪਣੇ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਕੋਲ ਅੱਗ ਦੇ ਮਸਲੇ ਨੂੰ ਲੈ ਕੇ ਨੋਡਲ ਅਫ਼ਸਰ ਅਤੇ ਐੱਸ.ਐੱਚ.ਓ. ਸਾਹਬ ਆਏ ਸਨ, ਜਿੰਨ੍ਹਾਂ ਨੇ ਉਸ ਨੂੰ ਕਿਹਾ ਕਿ ਦੱਸੋ ਕਿਹੜੇ-ਕਿਹੜੇ ਘਰਾਂ ਵਲੋਂ ਅੱਗ ਲਗਾਈ ਜਾਂਦੀ ਹੈ ਤਾਂ ਉਸ ਵਲੋਂ ਕਿਹਾ ਗਿਆ ਕਿ ਇਹ ਮੇਰਾ ਪਿੰਡ ਦਾ ਮਸਲਾ ਹੈ ਅਤੇ ਜੇਕਰ ਕੋਈ ਅੱਗ ਲਗਾਉਂਦਾ ਹੈ ਤਾਂ ਉਸ ਖ਼ਿਲਾਫ਼ ਕੋਈ ਮੁਕੱਦਮਾ ਦਰਜ ਨਹੀਂ ਹੋਣਾ ਚਾਹੀਦਾ। ਇਸ ਸਾਰੇ ਵਿਵਾਦਿਤ ਬਿਆਨ ਦੀ ਬਣ ਰਹੀ ਵੀਡੀਓ ਨੂੰ ਦੇਖ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਤੁਰੰਤ ਇਸ਼ਾਰੇ ਨਾਲ ਵੀਡੀਓ ਬਣਾਉਣ ਵਾਲੇ ਨੂੰ ਰੋਕਿਆ। ਸਰਪੰਚ ਵਲੋਂ ਦਿੱਤੇ ਇਸ ਬਿਆਨ ਨਾਲ ਪ੍ਰਸ਼ਾਸਨਕੀ ਅਤੇ ਰਾਜਨੀਤਕ ਗਲਿਆਰਿਆਂ ’ਚ ਹੜਕੰਪ ਮਚ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ