ਨਕਦੀ ਘੋਟਾਲੇ 'ਚ ਫਸੇ ਭਾਜਪਾ ਨੇਤਾ ਵਿਨੋਦ ਤਾਵੜੇ ਨੇ ਕਾਂਗਰਸੀ ਨੇਤਾਵਾਂ ਨੂੰ ਭੇਜਿਆ ਨੋਟਿਸ
ਮੁੰਬਈ,22 ਨਵੰਬਰ-ਮਹਾਰਾਸ਼ਟਰ 'ਚ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ 'ਤੇ ਚੋਣਾਂ ਤੋਂ ਇਕ ਦਿਨ ਪਹਿਲਾਂ ਮੁੰਬਈ ਦੇ ਇਕ ਹੋਟਲ 'ਚ ਵੋਟਰਾਂ ਨੂੰ 5 ਕਰੋੜ ਅ ਰੁਪਏ ਵੰਡਣ ਦਾ ਦੋਸ਼ ਲੱਗਾ ਸੀ, ਜਿਸ ਨੂੰ ਉਨ੍ਹਾਂ ਨੇ ਰੱਦ ਕਰ ਦਿੱਤਾ ਸੀ। ਇਸ ਮਾਮਲੇ 'ਚ ਹੁਣ ਤਾਵੜੇ ਨੇ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ, ਮਲਿਕਅਰਜੁਨ ਖੜਗੇ ਅਤੇ ਸੁਪ੍ਰਿਆ ਸ਼੍ਰੀਨਾਤੇ ਨੂੰ ਨੋਟਿਸ ਭੇਜ ਕੇ ਮੁਆਫ਼ੀ ਮੰਗਣ ਲਈ ਕਿਹਾ ਹੈ । ਵਿਨੋਦ ਤਾਵੜੇ ਨੇ ਕਿਹਾ, ''ਮਹਾਰਾਸ਼ਟਰ ਵਿਧਾਨ ਸਭਾ ਤੋਂ ਇਕ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਬੁਲਾਰਾ ਸੁਪ੍ਰੀਆ ਸ਼੍ਰੀਨੇਤ ਨੇ ਮੈਨੂੰ ਅਤੇ ਸਾਡੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਕਾਂਗਰਸੀ ਆਗੂ ਮੇਰੇ ਬਾਰੇ ਝੂਠ ਫੈਲਾਉਂਦੇ ਹਨ।