ਮਹਾਵਿਕਾਸ ਅਗਾੜੀ ਦਾ ਕੰਮ ਹੈ ਦੋਸ਼ ਲਗਾਉਣਾ : ਰਾਮਦਾਸ ਅਠਾਵਲੇ
ਮੁੰਬਈ, 22 ਨਵੰਬਰ - ਮਹਾਰਾਸ਼ਟਰ ਚੋਣਾਂ ਦੇ ਨਤੀਜਿਆਂ 'ਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ, ''ਮਹਾਵਿਕਾਸ ਅਗਾੜੀ ਦਾ ਕੰਮ ਦੋਸ਼ ਲਗਾਉਣਾ ਹੈ ਅਤੇ ਸਾਡਾ ਕੰਮ ਦੇਸ਼ ਅਤੇ ਲੋਕਾਂ ਦਾ ਵਿਕਾਸ ਕਰਨਾ ਹੈ, ਇਸ ਦਾ ਸਾਨੂੰ ਮਹਾਰਾਸ਼ਟਰ ਚੋਣਾਂ 'ਚ ਫਾਇਦਾ ਹੋਵੇਗਾ। ਲੋਕ ਸਾਡੇ ਨਾਲ ਹਨ ਅਤੇ ਐਗਜ਼ਿਟ ਪੋਲ ਦੇ ਅਨੁਸਾਰ, ਸਾਨੂੰ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਵਿਚ ਕੋਈ ਮੁਸ਼ਕਲ ਨਹੀਂ ਆਵੇਗੀ ।"