ਬਠਿੰਡਾ ਕੌਮੀ ਮਾਰਗ ਨੰਬਰ 7 ਦਾ ਇਕ ਪਾਸਾ ਬੰਦ
ਹੰਡਿਆਇਆ, (ਬਰਨਾਲਾ), 22 ਨਵੰਬਰ (ਗੁਰਜੀਤ ਸਿੰਘ ਖੁੱਡੀ)- ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਬਠਿੰਡਾ ਵੱਲ ਜਾਣ ਤੋਂ ਰੋਕਿਆ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇਸਤਰੀ ਬਲਾਕ ਆਗੂ ਲਖਵੀਰ ਕੌਰ,ਇਕਾਈ ਪ੍ਰਧਾਨ ਬਲਦੇਵ ਸਿੰਘ ਸੇਖਾ, ਇਕਾਈ ਪ੍ਰਧਾਨ ਕੇਵਲ ਸਿੰਘ ਧਨੌਲਾ, ਦਾਨਗੜ੍ਹ ਇਕਾਈ ਪ੍ਰਧਾਨ ਤੇਜਾ ਸਿੰਘ ਆਹੁਦੇਦਾਰਾ ਨੇ ਕਿਹਾ ਕਿ ਸਾਨੂੰ ਹੰਡਿਆਇਆ ਵਿਖੇ ਰੋਕਿਆ ਗਿਆ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਬਠਿੰਡਾ ਵਿਖੇ ਭਾਰਤ ਮਾਲਾ ਸੜਕ ਦੇ ਵਿਰੋਧ ਵਿਚ 1-30 ਵਜੇ ਤੋਂ ਲੈ ਕੇ ਚੰਡੀਗੜ੍ਹ ਬਠਿੰਡਾ ਕੌਮੀ ਮਾਰਗ ਨੰਬਰ 7 ਦਾ ਇਕ ਪਾਸਾ ਬੰਦ ਕਰ ਕੇ ਧਰਨਾ ਪ੍ਰਦਰਸ਼ਨ ਜਾਰੀ ਰਿਹਾ। ਬਲਜਿੰਦਰ ਸਿੰਘ ਧੌਲਾ ਨੇ ਕਿਹਾ ਰੋਕੇ ਗਏ ਕਿਸਾਨਾਂ ਨੂੰ ਭੁੱਖੇ ਭਾਣੇ ਬਿਠਾਈ ਰੱਖਿਆ ।