ਅਰਵਿੰਦ ਕੇਜਰੀਵਾਲ ਵਲੋਂ ‘ਰੇਵੜੀ ਪੇ ਚਰਚਾ’ ਮੁਹਿੰਮ ਦੀ ਸ਼ੁਰੂਆਤ
ਨਵੀਂ ਦਿੱਲੀ, 22 ਨਵੰਬਰ- ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੋਲਦੇ ਹੋਏ ਕਿਹਾ ਕਿ ਦਿੱਲੀ ਚੋਣਾਂ ਆ ਗਈਆਂ ਹਨ। ਅਸੀਂ ਅੱਜ ਪੂਰੇ ਦਿੱਲੀ ਵਿਚ ਇਕ ਨਵੀਂ ਮੁਹਿੰਮ ਸ਼ੁਰੂ ਕਰ ਰਹੇ ਹਾਂ। ਉਹ ਹੈ ‘ਰੇਵੜੀ ਪੇ ਚਰਚਾ’। ਹਰ ਗਲੀ, ਹਰ ਮੁਹੱਲੇ ਅਤੇ ਹਰ ਸੁਸਾਇਟੀ ਵਿਚ ਕੁੱਲ 65,000 ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਇਨ੍ਹਾਂ ਰਾਹੀਂ ਸਾਡੇ ਵਰਕਰ ਲੋਕਾਂ ਵਿਚ ਜਾ ਕੇ ਦੱਸਣਗੇ ਕਿ ਅਸੀਂ ਦਿੱਲੀ ਵਿਚ ਬਹੁਤ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਵਿਚ ਲੋਕਾਂ ਨੂੰ 6 ਮੁਫ਼ਤ ਰੇਵੜੀਆਂ ਦਿੱਤੀਆਂ ਹਨ ਤੇ ਅਸੀਂ ਦਿੱਲੀ ਦੇ ਲੋਕਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਇਹ ਰੇਵੜੀਆਂ ਚਾਹੀਦੀਆਂ ਹਨ ਜਾਂ ਨਹੀਂ।