ਅਮਰੀਕਾ ਤੇ ਭਾਰਤ ਦੇ ਰਿਸ਼ਤਿਆਂ ਦੀ ਨੀਂਹ ਹੈ ਮਜ਼ਬੂਤ- ਵਾਈਟ ਹਾਊਸ
ਵਾਸ਼ਿੰਗਟਨ, 22 ਨਵੰਬਰ- ਅਮਰੀਕਾ ਨੇ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਅਤੇ ਉਸ ਦੇ ਸਹਿਯੋਗੀਆਂ ਵਿਰੁੱਧ ਅਮਰੀਕੀ ਵਕੀਲਾਂ ਦੁਆਰਾ ਲਾਏ ਗਏ ਦੋਸ਼ਾਂ ’ਤੇ ਪ੍ਰਤੀਕਿਰਿਆ ਦਿੱਤੀ ਹੈ। ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੇਨ ਜੀਨ-ਪੀਅਰੇ ਨੂੰ ਪ੍ਰੈਸ ਕਾਨਫਰੰਸ ਦੌਰਾਨ ਪੁੱਛਿਆ ਗਿਆ ਕਿ ਕੀ ਇਨ੍ਹਾਂ ਦੋਸ਼ਾਂ ਦਾ ਦੋਵਾਂ ਦੇਸ਼ਾਂ ਦੇ ਸੰਬੰਧਾਂ ’ਤੇ ਕੋਈ ਅਸਰ ਪਵੇਗਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਦੋਸ਼ਾਂ ਤੋਂ ਜਾਣੂ ਹਾਂ ਅਤੇ ਇਸ ਬਾਰੇ ਹੋਰ ਜਾਣਕਾਰੀ ਲਈ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸਈਸੀ) ਅਤੇ ਨਿਆਂ ਵਿਭਾਗ (ਡੀਓਜੇ) ਨਾਲ ਸੰਪਰਕ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਭਾਰਤ ਦੇ ਸੰਬੰਧ ਇਕ ਮਜ਼ਬੂਤ ਨੀਂਹ ’ਤੇ ਆਧਾਰਿਤ ਹਨ, ਜੋ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਰਿਸ਼ਤਿਆਂ ਦੇ ਸਹਿਯੋਗ ਤੋਂ ਸਥਾਪਿਤ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਤੇ ਸਾਨੂੰ ਪੂਰੀ ਤਰ੍ਹਾਂ ਵਿਸ਼ਵਾਸ ਹੈ ਕਿ ਅਸੀਂ ਇਸ ਮੁੱਦੇ ਨੂੰ ਵੀ ਹੱਲ ਦੀ ਦਿਸ਼ਾ ਵੱਲ ਲੈ ਜਾਵਾਂਗੇ, ਜਿਵੇਂ ਕਿ ਅਸੀਂ ਹੋਰਨਾਂ ਮਾਮਲਿਆਂ ਵਿਚ ਕੀਤਾ ਹੈ।