JALANDHAR WEATHER

ਦਿੱਲੀ ਹਾਈ ਕੋਰਟ ਨੇ ਕਸ਼ਮੀਰੀ ਵੱਖਵਾਦੀ ਸ਼ਬੀਰ ਅਹਿਮਦ ਸ਼ਾਹ ਦੀ ਪਟੀਸ਼ਨ ’ਤੇ ਨੋਟਿਸ ਕੀਤਾ ਜਾਰੀ

ਨਵੀਂ ਦਿੱਲੀ, 22 ਨਵੰਬਰ- ਦਿੱਲੀ ਹਾਈ ਕੋਰਟ ਨੇ ਕਸ਼ਮੀਰੀ ਵੱਖਵਾਦੀ ਸ਼ਬੀਰ ਅਹਿਮਦ ਸ਼ਾਹ ਦੀ ਪਟੀਸ਼ਨ ’ਤੇ ਨੋਟਿਸ ਜਾਰੀ ਕੀਤਾ ਹੈ ਜੋ ਐਨ.ਆਈ.ਏ. ਦੁਆਰਾ ਦਾਇਰ ਅੱਤਵਾਦੀ ਫੰਡਿੰਗ ਮਾਮਲੇ ’ਚ ਤਿਹਾੜ ਜੇਲ ’ਚ ਬੰਦ ਹੈ। ਉਸ ਨੇ ਤਿਹਾੜ ਜੇਲ੍ਹ ਵਿਚ ਟੈਲੀਫੋਨ ਅਤੇ ਈ ਮੁਲਾਕਾਤ ਸਹੂਲਤ ਪ੍ਰਾਪਤ ਕਰਨ ਲਈ ਇਸਤਗਾਸਾ ਏਜੰਸੀ ਤੋਂ ਐਨ.ਓ.ਸੀ. ਦੀ ਲੋੜ ਵਾਲੇ ਇਕ ਸਰਕੂਲਰ ਨੂੰ ਚੁਣੌਤੀ ਦਿੱਤੀ ਹੈ। ਉਸ ਨੇ ਟੈਲੀਫੋਨ ਅਤੇ ਈ ਮੁਲਾਕਾਤ ਸਹੂਲਤ ਨੂੰ ਮੁੜ ਸ਼ੁਰੂ ਕਰਨ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ, ਜੋ ਕਿ ਇਕ ਸਰਕੂਲਰ ਦੇ ਮੱਦੇਨਜ਼ਰ ਮੁਕੱਦਮਾ ਏਜੰਸੀ ਤੋਂ ਐਨ.ਓ.ਸੀ. ਦੀ ਲੋੜ ਦੇ ਮੱਦੇਨਜ਼ਰ ਬੰਦ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ