ਕਾਰੋਬਾਰੀ ਦੀ ਕਾਰ ਵਿਚੋਂ ਦਿਨ ਦਿਹਾੜੇ 14 ਲੱਖ ਦੀ ਨਕਦੀ ਚੋਰੀ
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਅਹੂਜਾ)-ਸਥਾਨਕ ਗਿੱਲ ਰੋਡ ’ਤੇ ਅੱਜ ਦਿਨ ਦਿਹਾੜੇ ਇਕ ਕਾਰੋਬਾਰੀ ਦੀ ਕਾਰ ਵਿਚੋਂ ਚੋਰ 14 ਲੱਖ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਕਾਰੋਬਾਰੀ ਬੈਂਕ ਵਿਚ ਇਹ ਨਕਦੀ ਜਮਾ ਕਰਵਾਉਣ ਲਈ ਆਇਆ ਸੀ। ਸੂਚਨਾ ਮਿਲਦਿਾਂ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਇਸ ਸੰਬੰਧੀ ਜਾਂਚ ਕਰਨ ਉਪਰੰਤ ਹੀ ਕੁਝ ਦੱਸਣ ਬਾਰੇ ਕਹਿ ਰਹੇ ਹਨ।